July 4, 2024 3:10 pm
Amritsar

ਪੰਜ ਸਾਲ ਬਾਅਦ ਜ਼ਮਾਨਤ ਤੇ ਆਏ ਵਿਅਕਤੀ ਦਾ ਸ਼ਰੇਆਮ ਬਾਜ਼ਾਰ ‘ਚ ਗੋਲੀਆਂ ਮਾਰ ਕੇ ਕੀਤਾ ਕਤਲ

ਪੰਜਾਬ ‘ਚ ਚੋਣਾਂ ਖ਼ਤਮ ਹੋ ਚੁੱਕਿਆ ਹਨ ਪਰ ਅਜੇ ਤੱਕ ਚੋਣਾਂ ਦਾ ਰਿਜ਼ਲਟ ਨਹੀਂ ਆਇਆ ਪਰ ਅੰਮ੍ਰਿਤਸਰ (Amritsar)  ‘ਚ ਇੱਕ ਵਾਰ ਫਿਰ ਤੋਂ ਗੁੰਡਾਗਰਦੀ ਵਧੀ ਹੋਈ ਦਿਖਾਈ ਦੇ ਰਹੀ ਹੈ। ਜਿਸ ਦੌਰਾਨ ਸ਼ਰ੍ਹੇਆਮ ਹੀ ਅੰਮ੍ਰਿਤਸਰ ‘ਚ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਅੰਮ੍ਰਿਤਸਰ (Amritsar) ਦੇ ਘਣੂੰਪੁਰ ਕਾਲੇ ਇਲਾਕੇ ‘ਚ ਇਕ ਵਿਅਕਤੀ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਮੁਤਾਬਕ ਜਿਸ ਵਿਅਕਤੀ ਦਾ ਕਤਲ ਕੀਤਾ ਗਿਆ ਹੈ, ਉਹ ਕਤਲ ਕੇਸ ‘ਚ ਜੇਲ ‘ਚ ਬੰਦ ਸੀ ਅਤੇ ਪੰਜ ਸਾਲ ਬਾਅਦ ਹੀ ਜ਼ਮਾਨਤ ’ਤੇ ਬਾਹਰ ਆਇਆ ਸੀ। ਗੁਰਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਰਾਮ ਤੀਰਥ ਰੋਡ ਆਪਣੇ ਕਿਸੇ ਨਿੱਜੀ ਕੰਮ ਲਈ ਪਿੰਡ ਕਾਲੇ ਗੋਬਰ ਗੈਸ ਪਲਾਂਟ ਦੇ ਨੇੜੇ ਕਿਸੇ ਕੰਮ ਲੈ ਕੇ ਆਇਆ ਸੀ। ਇਸ ਦੌਰਾਨ ਲਾਲਾ ਨਾਮਕ ਵਿਅਕਤੀ ਵਲੋਂ ਉਸ ’ਤੇ ਤਾਬਤੋੜ ਗੋਲ਼ੀਆਂ ਚਲਾ ਦਿੱਤੀਆਂ ਗਈਆਂ। ਜਿਸ ਤੋਂ ਬਾਅਦ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਕਾਤਲ ਮੌਕੇ ਤੋਂ ਫਰਾਰ ਹੋ ਗਿਆ ਜਿਸ ਦੀ ਪੁਲਸ (Police) ਵਲੋਂ ਭਾਲ ਜਾਰੀ ਕੀਤੀ ਗਈ ਹੈ।