ਕੈਥਲ

ਚੋਣ ਕਮਿਸ਼ਨ ਦੀ ਵੈੱਬਸਾਈਟ ਹੈਕ ਹੋਣ ਦੇ ਮਾਮਲੇ ‘ਚ ਕੈਥਲ ਦੇ SDM ਸਣੇ ਪੰਜ ਮੁਅੱਤਲ

ਚੰਡੀਗੜ੍ਹ 07 ਅਪ੍ਰੈਲ 2024: ਚੋਣ ਕਮਿਸ਼ਨ ਦੀ ਵੈੱਬਸਾਈਟ ਹੈਕ ਹੋਣ ਦੇ ਮਾਮਲੇ ‘ਚ ਹਰਿਆਣਾ ਸਰਕਾਰ ਨੇ ਕੈਥਲ ਦੇ ਐਸ.ਡੀ.ਐਮ. ਕਮ ਚੋਣ ਰਿਟਰਨਿੰਗ ਅਫ਼ਸਰ ਬ੍ਰਹਮ ਪ੍ਰਕਾਸ਼ ਨੂੰ ਮੁਅੱਤਲ ਕਰ ਦਿੱਤਾ। ਇਸ ਮਾਮਲੇ ‘ਚ 5 ਜਣਿਆਂ ਨੂੰ ਪਹਿਲਾਂ ਹੀ ਮੁਅੱਤਲ ਕੀਤੇ ਜਾ ਚੁੱਕੇ ਹਨ।

ਬ੍ਰਹਮ ਪ੍ਰਕਾਸ਼ ਨੂੰ ਮੁਅੱਤਲੀ ਦੇ ਸਮੇਂ ਦੌਰਾਨ ਗੁਜ਼ਾਰਾ ਭੱਤਾ ਅਤੇ ਹੋਰ ਭੱਤੇ ਦਿੱਤੇ ਜਾਣਗੇ। ਜੋ ਕਿ ਹਰਿਆਣਾ ਸਿਵਲ ਸਰਵਿਸਿਜ਼ ਰੂਲਜ਼ 2016 ਦੇ ਚੈਪਟਰ 7 ਦੇ ਨਿਯਮ-83 ਦੇ ਤਹਿਤ ਉਨ੍ਹਾਂ ਲਈ ਮੰਨਣਯੋਗ ਹਨ।

 

PunjabKesari

Scroll to Top