ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਅਪ੍ਰੈਲ, 2024: ਆਗਾਮੀ ਲੋਕ ਸਭਾ ਚੋਣਾਂ-2024 ਦੀਆਂ ਤਿਆਰੀਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਆਸ਼ਿਕਾ ਜੈਨ (DC Aashika Jain) ਨੇ ਦੱਸਿਆ ਕਿ ਇੱਕ ਜੂਨ ਨੂੰ ਵੱਖ-ਵੱਖ, ਰਾਜ ਅਤੇ ਕੇਂਦਰੀ ਵਿਭਾਗਾਂ ਦੇ ਲਗਪਗ 4900 ਸਰਕਾਰੀ ਕਰਮਚਾਰੀ ਪੋਲਿੰਗ ਸਟਾਫ਼ ਦਾ ਹਿੱਸਾ ਹੋਣਗੇ।
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ 01 ਜੂਨ 2024 ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ 16 ਅਪਰੈਲ ਨੂੰ ਹੋਣ ਵਾਲੀ ਪਹਿਲੀ ਰੈਂਡੇਮਾਈਜ਼ੇਸ਼ਨ ਤੋਂ ਪਹਿਲਾਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਜੈਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਚੋਣ ਅਮਲੇ ਦੀ ਚੋਣ ਹਲਕੇ ਅਨੁਸਾਰ ਹੇਠ ਲਿਖੇ ਅਨੁਸਾਰ ਵੰਡ ਕੀਤੀ ਹੈ; 112-ਡੇਰਾਬੱਸੀ ਲਈ 1678 ਜਦਕਿ 53-ਐਸ.ਏ.ਐਸ.ਨਗਰ ਅਤੇ 52-ਖਰੜ ਹਲਕੇ ਲਈ 1677 ਕਰਮਚਾਰੀ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਤੌਰ ‘ਤੇ ਗਰਭਵਤੀ ਮਹਿਲਾਵਾਂ, ਦਿਵਿਆਂਗ ਵਿਅਕਤੀਆਂ (ਦਿੱਤੇ ਪ੍ਰਤੀਸ਼ਤ ਦੇ ਅਨੁਸਾਰ) ਅਤੇ 31 ਦਸੰਬਰ, 2024 ਨੂੰ ਸੇਵਾਮੁਕਤ ਹੋਣ ਵਾਲੇ ਕਰਮਚਾਰੀਆਂ ਨੂੰ ਇਸ ਸੂਚੀ ਤੋਂ ਬਾਹਰ ਰੱਖਿਆ ਜਾਵੇਗਾ।
ਅੰਤਮ ਸੂਚੀ ਇੱਕ ਕੰਪਿਊਟਰ ਵਿੱਚ ਪਾ ਦਿੱਤੀ ਜਾਵੇਗੀ ਜਿੱਥੇ ਸਾਫਟਵੇਅਰ 16 ਅਪ੍ਰੈਲ ਨੂੰ ਪੋਲਿੰਗ ਬੂਥ ਨਿਰਧਾਰਤ ਕੀਤੇ ਬਿਨਾਂ, ਹਲਕਾ-ਵਾਰ ਪੋਲਿੰਗ ਪਾਰਟੀਆਂ ਆਪਣੇ ਆਪ ਤਿਆਰ ਕਰੇਗਾ। 21 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਪਹਿਲੀ ਕਲਾਸ ਰੂਮ ਸਿਖਲਾਈ ਲਈ ਸਬੰਧਤ ਐਸ.ਡੀ.ਐਮ.-ਕਮ-ਏ.ਆਰ.ਓ ਨੂੰ ਰਿਪੋਰਟ ਕਰਨ ਲਈ ਪੋਲਿੰਗ ਪਾਰਟੀਆਂ ਦੇ ਹਲਕਿਆਂ ਅਨੁਸਾਰ ਅਲਾਟਮੈਂਟ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ (DC Aashika Jain) ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਦੋ ਸ਼ਿਫਟਾਂ ਵਿੱਚ ਸਿਖਲਾਈ ਦਿੱਤੀ ਜਾਵੇਗੀ। ਸਵੇਰੇ 9.00 ਵਜੇ ਅਤੇ ਸ਼ਾਮ ਦੀ ਸ਼ਿਫਟ ਦੁਪਿਹਰ 1.00 ਵਜੇ ਸ਼ਰੂ ਹੋਵੇਗੀ। ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮਜ਼ ਨੂੰ ਪੂਰੀ ਤਰ੍ਹਾਂ ਲਈ ਤਿਆਰ ਰਹਿਣ ਅਤੇ ਲੋੜੀਂਦੇ ਮਾਸਟਰ ਟਰੇਨਰਾਂ ਤੋਂ ਇਲਾਵਾ ਬੈਠਣ ਦੇ ਢੁੱਕਵੇਂ ਪ੍ਰਬੰਧ, ਰਿਫਰੈਸ਼ਮੈਂਟ ਅਤੇ ਫਸਟ ਏਡ ਕਿੱਟਾਂ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੂੰ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯਕੀਨੀ ਘੱਟੋ-ਘੱਟ ਸਹੂਲਤਾਂ ਤਿਆਰ ਮੁੱਹਈਆ ਕਰਵਾਉਣ ਲਈ ਆਪਣੇ ਪੋਲਿੰਗ ਬੂਥਾਂ ਦੀ ਜਾਂਚ ਕਰਨ ਲਈ ਕਿਹਾ ਗਿਆ।
ਡਿਪਟੀ ਕਮਿਸ਼ਨਰ ਨੇ ਅਸਟੇਟ ਅਫ਼ਸਰ ਗਮਾਡਾ-ਕਮ-ਨੋਡਲ ਅਫ਼ਸਰ ਵੈਲਫੇਅਰ ਫ਼ਾਰ ਪੋਲਿੰਗ ਸਟਾਫ਼ ਸ੍ਰੀਮਤੀ ਜਸਲੀਨ ਸੰਧੂ ਨੂੰ ਕਿਹਾ ਕਿ ਉਹ ਪੋਲਿੰਗ ਪਾਰਟੀਆਂ ਲਈ ਪੋਲਿੰਗ ਪਾਰਟੀਆਂ ਨੂੰ ਭੇਜਣ ਤੋਂ ਲੈ ਕੇ ਬਿਸਤਰੇ, ਭੋਜਨ ਆਦਿ ਦੇ ਸਾਰੇ ਪ੍ਰਬੰਧ ਕਰਨ। ਐਸ.ਡੀ.ਐਮਜ਼ ਨੂੰ ਸਿਖਲਾਈ ਸ਼ੁਰੂ ਹੋਣ ਤੋਂ ਪਹਿਲਾਂ ਪੋਲਿੰਗ ਪਾਰਟੀਆਂ ਨੂੰ ਸਥਾਨ ਅਤੇ ਸਮੇਂ ਬਾਰੇ ਜਾਣੂ ਕਰਵਾਉਣ ਲਈ ਵੀ ਕਿਹਾ ਗਿਆ। ਮੀਟਿੰਗ ਵਿੱਚ ਨਿੱਜੀ ਤੌਰ ‘ਤੇ ਅਤੇ ਆਨਲਾਈਨ ਹਾਜ਼ਰ ਹੋਏ ਅਧਿਕਾਰੀਆਂ ਵਿੱਚ ਏ.ਡੀ.ਸੀ (ਜ) ਵਿਰਾਜ ਐਸ ਤਿੜਕੇ, ਐਸ.ਡੀ.ਐਮ ਮੁਹਾਲੀ ਦੀਪਾਂਕਰ ਗਰਗ, ਐਸ.ਡੀ.ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ, ਐਸ.ਡੀ.ਐਮ ਖਰੜ ਗੁਰਮੰਦਰ ਸਿੰਘ, ਤਹਿਸੀਲਦਾਰ ਚੋਣ ਸੰਜੇ ਕੁਮਾਰ ਸ਼ਾਮਲ ਸਨ।