ਚੰਡੀਗੜ, 3 ਜੁਲਾਈ 2024: ਹਰਿਆਣਾ ਦੇ ਕੈਬਿਨਟ ਮੰਤਰੀ ਅਸੀਮ ਗੋਇਲ ਨੇ ਕਿਹਾ ਕਿ ਸੂਬੇ ਭਰ ਦੀਆਂ ਆਂਗਣਵਾੜੀਆਂ ਲਈ ਮੈਡੀਕਲ “ਫਸਟ-ਏਡ ਕਿੱਟਾਂ”(First Aid Kits) ਖਰੀਦੀਆਂ ਜਾਣਗੀਆਂ ਤਾਂ ਜੋ ਕਿਸੇ ਦੁਰਘਟਨਾ ਦੀ ਸਥਿਤੀ ‘ਚ ਬੱਚਿਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਜਾ ਸਕੇ। ਆਂਗਣਵਾੜੀ ਵਿੱਚ ਹੀ ਦਿੱਤਾ ਜਾ ਸਕਦਾ ਹੈ। ਹਾਈ ਪਾਵਰ ਪਰਚੇਜ਼ ਕਮੇਟੀ ਨੇ ਅੱਜ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਅਸੀਮ ਗੋਇਲ ਨੇ ਦੱਸਿਆ ਕਿ ਹਰਿਆਣਾ ਦੇ ਕਈ ਸ਼ਹਿਰਾਂ ‘ਚ ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ, ਅੱਜ ਇਨ੍ਹਾਂ ਬੱਸਾਂ ਦੀ ਨਿਗਰਾਨੀ ਅਤੇ ਪ੍ਰਬੰਧਨ ਲਈ ITMS (ਇੰਟੈਲੀਜੈਂਟ ਟ੍ਰਾਂਸਪੋਰਟ ਮੈਨੇਜਮੈਂਟ ਸਿਸਟਮ) ਲਈ ਇੱਕ ਕੰਪਨੀ ਨੂੰ ਟੈਂਡਰ ਦਿੱਤੇ ਹਨ। ਪਹਿਲੇ ਪੜਾਅ ‘ਚ ਇਹ ਇਲੈਕਟ੍ਰਿਕ ਬੱਸਾਂ 11 ਨਗਰ ਨਿਗਮਾਂ ‘ਚ ਚਲਾਈਆਂ ਜਾਣਗੀਆਂ ਅਤੇ ਉਸ ਤੋਂ ਬਾਅਦ ਹੋਰ ਸ਼ਹਿਰਾਂ ‘ਚ ਵੀ ਚਲਾਉਣ ਦੀ ਯੋਜਨਾ ਹੈ।