Jaipur-Mumbai Express

ਪਾਲਘਰ ਸਟੇਸ਼ਨ ਨੇੜੇ ਜੈਪੁਰ-ਮੁੰਬਈ ਐਕਸਪ੍ਰੈਸ ‘ਚ ਗੋਲੀਬਾਰੀ, ASI ਸਮੇਤ ਚਾਰ ਜਣਿਆਂ ਦੀ ਮੌਤ

ਚੰਡੀਗੜ੍ਹ, 31 ਜੁਲਾਈ 2023: ਮਹਾਰਾਸ਼ਟਰ ‘ਚ ਪਾਲਘਰ ਸਟੇਸ਼ਨ ਨੇੜੇ ਚੱਲਦੀ ਟਰੇਨ ‘ਤੇ ਗੋਲੀਬਾਰੀ ‘ਚ ਚਾਰ ਜਣਿਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦਰਅਸਲ, ਮਹਾਰਾਸ਼ਟਰ ਦੇ ਪਾਲਘਰ ਰੇਲਵੇ ਸਟੇਸ਼ਨ ਨੇੜੇ ਜੈਪੁਰ ਐਕਸਪ੍ਰੈਸ ਟਰੇਨ ਦੇ ਅੰਦਰ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ) ਦੇ ਜਵਾਨ ਨੇ ਚਾਰ ਜਣਿਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ।

ਦੱਸਿਆ ਜਾ ਰਿਹਾ ਹੈ ਕਿ ਰੇਲਵੇ ਸੁਰੱਖਿਆ ਬਲ (ਆਰਪੀਐਫ) ਦੇ ਕਾਂਸਟੇਬਲ ਨੇ ਸੋਮਵਾਰ ਸਵੇਰੇ ਜੈਪੁਰ-ਮੁੰਬਈ ਐਕਸਪ੍ਰੈਸ (12956) (Jaipur-Mumbai Express) ਵਿੱਚ ਸਵਾਰ ਇੱਕ ਸਾਥੀ ਸਹਾਇਕ ਸਬ-ਇੰਸਪੈਕਟਰ (ਏਐਸਆਈ) ਨੂੰ ਆਪਣੀ ਆਟੋਮੈਟਿਕ ਰਾਈਫਲ ਨਾਲ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਉਹ ਦੂਜੇ ਡੱਬੇ ਵਿੱਚ ਗਿਆ ਅਤੇ 3 ਯਾਤਰੀਆਂ ਨੂੰ ਵੀ ਗੋਲੀ ਮਾਰ ਦਿੱਤੀ। ਘਟਨਾ ਦੇ ਸਮੇਂ ਟਰੇਨ ਗੁਜਰਾਤ ਤੋਂ ਮਹਾਰਾਸ਼ਟਰ ਜਾ ਰਹੀ ਸੀ। ਪਾਲਘਰ ਰੇਲਵੇ ਸਟੇਸ਼ਨ ਨੇੜੇ ਟਰੇਨ ਦੇ ਕੋਚ ਬੀ-5 ‘ਚ ਗੋਲੀਬਾਰੀ ਹੋਈ। ਜਵਾਨ ਨੂੰ ਉਸ ਦੀ ਰਾਈਫਲ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ।

ਆਰਪੀਐਫ ਮੁਤਾਬਕ ਇਹ ਘਟਨਾ ਸਵੇਰੇ 5.23 ਵਜੇ ਦੇ ਕਰੀਬ ਵਾਪਰੀ। ਮੁਲਜ਼ਮ ਕਾਂਸਟੇਬਲ ਚੇਤਨ ਕੁਮਾਰ ਚੌਧਰੀ ਅਤੇ ਏਐਸਆਈ ਟੀਕਾ ਰਾਮ ਮੀਨਾ ਐਸਕਾਰਟ ਡਿਊਟੀ ’ਤੇ ਸਨ। ਟੀਕਾ ਰਾਮ ‘ਤੇ ਗੋਲੀ ਚਲਾਉਣ ਤੋਂ ਬਾਅਦ ਚੇਤਨ ਨੇ 3 ਹੋਰ ਨੂੰ ਗੋਲੀ ਮਾਰ ਦਿੱਤੀ।

 

Scroll to Top