ਚੰਡੀਗੜ੍ਹ, 07 ਦਸੰਬਰ 2023: ਦੇਰ ਰਾਤ ਡੇਰਾਬੱਸੀ ਦੇ ਵਾਲਮੀਕਿ ਮੁਹੱਲੇ ‘ਚ ਇਕ ਵਿਆਹ ਸਮਾਗਮ ‘ਚ ਪਾਰਕਿੰਗ ‘ਚ ਖੜ੍ਹੇ ਇਕ ਵਿਅਕਤੀ ‘ਤੇ ਕੁਝ ਵਿਅਕਤੀਆਂ ਨੇ ਗੋਲੀਆਂ (Firing) ਚਲਾ ਦਿੱਤੀਆਂ। ਖੁਸ਼ਕਿਸਮਤੀ ਇਹ ਰਹੀ ਕਿ ਗੋਲੀ ਵਿਅਕਤੀ ਨੂੰ ਨਹੀਂ ਲੱਗੀ ਪਰ ਮੌਕੇ ‘ਤੇ ਹਵਾ ‘ਚ ਫਾਇਰਿੰਗ ਕਰਨ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ।
ਡੇਰਾਬੱਸੀ ਦੇ ਬਾਲਮੀਕ ਇਲਾਕੇ ਦੇ ਰਹਿਣ ਵਾਲੇ ਸਾਹਿਲ ਨੇ ਦੋਸ਼ ਲਾਇਆ ਕਿ ਉਸ ‘ਤੇ ਪੰਜ ਵਿਅਕਤੀਆਂ ਨੇ ਹਮਲਾ ਕੀਤਾ ਹੈ। ਪੁਲੀਸ ਨੂੰ ਦਿੱਤੇ ਬਿਆਨ ਵਿੱਚ ਉਸ ਨੇ ਲਾਲਾ ਬੈਨੀਪਾਲ ਦੇ ਭਰਾ ਹਰਿੰਦਰ ਬੈਨੀਪਾਲ, ਜੋ ਪਿੰਡ ਮਹਿੰਦਪੁਰਾ ਦਾ ਰਹਿਣ ਵਾਲਾ ਹੈ, ਸਮੇਤ ਪੰਜ ਵਿਅਕਤੀਆਂ ਦੇ ਨਾਮ ਦੱਸੇ ਹਨ। ਲਾਲਾ ਵਿਦੇਸ਼ ਵਿਚ ਰਹਿੰਦਾ ਹੈ ਅਤੇ ਉਸ ਦੇ ਸਾਥੀਆਂ ‘ਤੇ ਗੋਲੀ ਚਲਾਉਣ ਦਾ ਦੋਸ਼ ਹੈ।
ਸਾਹਿਲ ਨੇ ਦੋਸ਼ ਲਾਇਆ ਕਿ ਉਹ ਆਪਣੇ ਦੋਸਤਾਂ ਭਾਲੂ ਅਤੇ ਰੋਹਨ ਨਾਲ ਖੜ੍ਹਾ ਸੀ। ਉਦੋਂ ਸਪਲੈਂਡਰ ‘ਤੇ ਤਿੰਨ ਨੌਜਵਾਨ ਆਏ, ਜਿਨ੍ਹਾਂ ਨਾਲ ਉਸ ਦੀ ਪੁਰਾਣੀ ਦੁਸ਼ਮਣੀ ਸੀ, ਉਨ੍ਹਾਂ ‘ਚ ਹਰਿੰਦਰ ਵੀ ਸ਼ਾਮਲ ਸੀ। ਜਿਵੇਂ ਹੀ ਉਹ ਪਹੁੰਚੇ ਤਾਂ ਉਨ੍ਹਾਂ ‘ਤੇ ਗੋਲੀਆਂ ਚਲਾਉਣੀਆਂ (Firing) ਸ਼ੁਰੂ ਕਰ ਦਿੱਤੀਆਂ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇੱਕ ਸਾਲ ਪਹਿਲਾਂ ਉਸ ਦਾ ਕਾਲੂ ਜੋ ਕਿ ਹਾਲ ਹੀ ਵਿੱਚ ਜ਼ਮਾਨਤ ’ਤੇ ਆਇਆ ਸੀ, ਨਾਲ ਲੜਾਈ ਹੋਈ ਸੀ ਅਤੇ ਉਸ ਨਾਲ ਪੁਰਾਣੀ ਰੰਜਿਸ਼ ਸੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।