Firecracker Factory: ਪਟਾਕਾ ਫੈਕਟਰੀ ‘ਚ ਲੱਗੀ ਅੱ.ਗ, 10 ਜਣਿਆਂ ਦੀ ਮੌ.ਤ

1 ਅਪ੍ਰੈਲ 2025: ਗੁਜਰਾਤ (gujrat) ਦੇ ਬਨਾਸਕਾਂਠਾ ਜ਼ਿਲ੍ਹੇ ਵਿੱਚ ਇੱਕ ਪਟਾਕਾ ਫੈਕਟਰੀ (Firecracker Factory) ਵਿੱਚ ਅੱਗ ਲੱਗਣ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਜਦਕਿ ਚਾਰ ਜਾਣੇ ਜ਼ਖਮੀ ਹੋ ਗਏ ਹਨ । ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਕਈ ਧਮਾਕੇ ਹੋਏ। ਇਸ ਕਾਰਨ ਡੀਸਾ ਕਸਬੇ ਦੇ ਨੇੜੇ ਸਥਿਤ ਫੈਕਟਰੀ (Factory) ਦੇ ਕੁਝ ਹਿੱਸੇ ਢਹਿ ਗਏ। ਇਹ ਖਦਸ਼ਾ ਹੈ ਕਿ ਕਈ ਮਜ਼ਦੂਰ ਮਲਬੇ ਹੇਠ ਦੱਬੇ ਹੋਏ ਹਨ।

ਡੀਸਾ ਦਿਹਾਤੀ ਪੁਲਿਸ ਸਟੇਸ਼ਨ (police station) ਦੇ ਇੰਸਪੈਕਟਰ ਵਿਜੇ ਚੌਧਰੀ (inspector vijay chaudhary) ਨੇ ਦੱਸਿਆ ਕਿ ਡੀਸਾ ਨਗਰਪਾਲਿਕਾ ਦੇ ਫਾਇਰਫਾਈਟਰ ਮਲਬੇ ਹੇਠ ਫਸੇ ਕਰਮਚਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਘਟਨਾ ਵਾਲੀ ਥਾਂ ‘ਤੇ ਬਚਾਅ ਕਾਰਜਾਂ ਵਿੱਚ ਕੋਈ ਢਿੱਲ ਨਹੀਂ ਦਿਖਾਈ ਜਾ ਰਹੀ ਹੈ। ਇਸ ਤੋਂ ਪਹਿਲਾਂ, ਇੱਕ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀ ਨੇ ਕਿਹਾ ਸੀ ਕਿ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ​​ਗਈ ਹੈ। ਛੇ ਹੋਰ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਬਨਾਸਕਾਂਠਾ ਦੇ ਕੁਲੈਕਟਰ ਮਿਹਿਰ ਪਟੇਲ ਨੇ ਕਿਹਾ, ‘ਅੱਜ ਸਵੇਰੇ ਸਾਨੂੰ ਡੀਸਾ ਦੇ ਉਦਯੋਗਿਕ ਖੇਤਰ ਵਿੱਚ ਇੱਕ ਵੱਡੇ ਧਮਾਕੇ ਦੀ ਸੂਚਨਾ ਮਿਲੀ। ਫਾਇਰ ਵਿਭਾਗ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਸੱਤ ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਚਾਰ ਜ਼ਖਮੀ ਮਜ਼ਦੂਰਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਰੈਫਰ ਕੀਤਾ ਗਿਆ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਫੈਕਟਰੀ ਦੀ ਸਲੈਬ ਢਹਿ ਗਈ। ਅਸੀਂ ਮਲਬੇ ਹੇਠ ਫਸੇ ਕਿਸੇ ਵੀ ਵਿਅਕਤੀ ਨੂੰ ਬਚਾਉਣ ਲਈ ਖੋਜ ਮੁਹਿੰਮ ਚਲਾ ਰਹੇ ਹਾਂ।

Read More: ਜਲੰਧਰ ਪੁਲਿਸ ਨੇ ਪਟਾਕੇ ਵੇਚਣ ਵਾਲੇ ਦੁਕਾਨਦਾਰਾਂ ਨੂੰ ਦਿੱਤੇ ਸਖ਼ਤ ਹੁਕਮ

Scroll to Top