ਐਸ.ਏ.ਐਸ.ਨਗਰ, 29 ਸਤੰਬਰ, 2023: ਮੋਹਾਲੀ ਦੇ ਚਨਾਲੋਂ (Chanalon) ਫੋਕਲ ਪੁਆਇੰਟ ਇਲਾਕੇ ‘ਚ ਇਕ ਕੈਮੀਕਲ ਫੈਕਟਰੀ ‘ਚ ਅੱਗ ਲੱਗਣ ਤੋਂ ਬਾਅਦ ਬੀਤੇ ਦਿਨ ਜ਼ਿਲਾ ਪ੍ਰਸ਼ਾਸਨ ਨੇ ਮਲਬੇ ‘ਚੋਂ ਸੈਂਪਲ ਲੈਣ ਲਈ ਫੋਰੈਂਸਿਕ ਟੀਮਾਂ ਭੇਜੀਆਂ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਭਾਵੇਂ ਦੇਰ ਸ਼ਾਮ ਅੱਗ ‘ਤੇ ਕਾਬੂ ਪਾ ਲਿਆ ਗਿਆ ਪਰ ਮਲਬੇ ‘ਚੋਂ ਧੂੰਆਂ ਨਿਕਲ ਰਿਹਾ ਸੀ।
ਐਸ.ਡੀ.ਐਮ (ਆਰਜ਼ੀ ਚਾਰਜ) ਖਰੜ ਡੇਵੀ ਗੋਇਲ ਨੂੰ ਅੱਜ ਸਥਿਤੀ (Chanalon) ਦਾ ਜਾਇਜ਼ਾ ਲੈਣ ਲਈ ਮੌਕੇ ‘ਤੇ ਭੇਜਿਆ ਗਿਆ। ਉਨ੍ਹਾਂ ਨੇ ਕਿਹਾ ਕਿ ਇੱਕ ਪਰਿਵਾਰ ਨੇ ਇੱਕ ਮੈਂਬਰ ਦੇ ਲਾਪਤਾ ਹੋਣ ਦੀ ਰਿਪੋਰਟ ਦਿੱਤੀ ਹੈ ਅਤੇ ਪੁਲਿਸ ਉਸਨੂੰ ਲੱਭਣ ਲਈ ਕੰਮ ਕਰ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ 32, ਚੰਡੀਗੜ੍ਹ ਵਿਖੇ ਰੈਫਰ ਕੀਤੇ ਗਏ ਦੋ ਮਜ਼ਦੂਰਾਂ ਦੀ ਸਥਿਤੀ ਨਿਗਰਾਨੀ ਹੇਠ ਦੱਸੀ ਗਈ ਹੈ। ਉਨ੍ਹਾਂ ਦੱਸਿਆ ਕਿ ਖਰੜ ਦੇ ਤਹਿਸੀਲਦਾਰ ਜਸਵਿੰਦਰ ਸਿੰਘ ਨੂੰ ਦੋਵਾਂ ਦੀ ਸਿਹਤ ਦੀ ਸਥਿਤੀ ਜਾਣਨ ਲਈ ਅੱਜ ਹਸਪਤਾਲ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਅਸੀਂ ਕ੍ਰਮਵਾਰ 50 ਪ੍ਰਤੀਸ਼ਤ ਅਤੇ 70 ਪ੍ਰਤੀਸ਼ਤ ਸੜਨ ਵਾਲੀਆਂ ਦੋਵਾਂ ਮਹਿਲਾਵਾਂ ਦੀ ਬੇਹਤਰ ਦੇਖਭਾਲ ਲਈ ਯਤਨ ਕਰ ਰਹੇ ਹਾਂ।
ਉਨ੍ਹਾਂ ਦੱਸਿਆ ਕਿ ਮੈਜਿਸਟ੍ਰੇਟ ਜਾਂਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਿਰਾਜ ਐਸ ਤਿੜਕੇ ਨੂੰ ਸੌਂਪੀ ਗਈ ਹੈ ਅਤੇ ਵਿਸਤ੍ਰਿਤ ਅਤੇ ਤੱਥ ਆਧਾਰਿਤ ਜਾਂਚ ਨੂੰ ਸਮਾਂ ਬੱਧ ਤਰੀਕੇ ਨਾਲ ਪੂਰਾ ਕਰਨ ਅਤੇ ਵਿਸਥਾਰਤ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਜਾਂਚ ਦੇ ਨਤੀਜਿਆਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਅਤੇ ਕਾਨੂੰਨ ਆਪਣਾ ਰਾਹ ਅਪਣਾਏਗਾ | ਉਨ੍ਹਾਂ ਨੇ ਆਉਣ ਵਾਲੇ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ, ਉਸਨੇ ਸਾਰੇ ਵਪਾਰਕ ਉਦਯੋਗਿਕ ਦਫਤਰਾਂ ਅਤੇ ਹੋਰ ਇਕਾਈਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਆਪਣੇ ਅਹਾਤੇ ਦੇ ਅੰਦਰ ਸਾਰੇ ਢੁਕਵੇਂ ਉਪਾਅ ਯਕੀਨੀ ਬਣਾਉਣ। ਇਸ ਤੋਂ ਇਲਾਵਾ ਉਨ੍ਹਾਂ ਨੇ ਸਾਰੇ ਐਸ.ਡੀ.ਐਮਜ਼, ਐਮ.ਸੀਜ਼ . ਨੂੰ ਸਾਰੇ ਸੰਵੇਦਨਸ਼ੀਲ ਖੇਤਰਾਂ ਵਿੱਚ ਨਿਰੀਖਣ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ