ਚੰਡੀਗ੍ਹੜ, 19 ਜਨਵਰੀ 2024: ਡੀਆਰਡੀਓ ਮੈਟਕਾਫ ਹਾਊਸ (DRDO Metcalf House) ਦੀ ਇਮਾਰਤ ਦੀ ਛੇਵੀਂ ਮੰਜ਼ਿਲ ‘ਤੇ ਅੱਗ ਲੱਗ ਗਈ। ਅਜੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਫਾਇਰ ਬ੍ਰਿਗੇਡ ਦੀਆਂ 18 ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ ਗਿਆ । ਕੂਲਿੰਗ ਆਪਰੇਸ਼ਨ ਚੱਲ ਰਿਹਾ ਹੈ।
ਦਿੱਲੀ ਫਾਇਰ ਸਰਵਿਸਿਜ਼ (ਡੀਐਫਐਸ) ਦੇ ਅਧਿਕਾਰੀਆਂ ਅਨੁਸਾਰ ਸਿਵਲ ਲਾਈਨਜ਼ ਵਿੱਚ ਡੀਆਰਡੀਓ (DRDO) (ਰੱਖਿਆ ਖੋਜ ਅਤੇ ਵਿਕਾਸ ਸੰਗਠਨ) ਦੀ ਇਮਾਰਤ ਵਿੱਚ ਦੁਪਹਿਰ 12:12 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਅਧਿਕਾਰੀਆਂ ਨੇ ਦੱਸਿਆ ਕਿ ਛੇਵੀਂ ਮੰਜ਼ਿਲ ‘ਤੇ ਇਕ ਬੈਠਕ ਹਾਲ ‘ਚ ਅੱਗ ਲੱਗਦੇ ਹੀ ਸਾਰੇ ਕਰਮਚਾਰੀ ਇਮਾਰਤ ਤੋਂ ਬਾਹਰ ਆ ਗਏ।