ਦਿੱਲੀ ਦੇ ਨਿਊ ਬੋਰਨ ਚਾਈਲਡ ਹਸਪਤਾਲ ‘ਚ ਲੱਗੀ ਅੱਗ, 20 ਨਵਜੰਮੇ ਬੱਚਿਆਂ ਨੂੰ ਬਚਾਇਆ

ਦਿੱਲੀ, 09 ਜੂਨ 2023 (ਦਵਿੰਦਰ ਸਿੰਘ): ਪੱਛਮੀ ਦਿੱਲੀ ਦੀ ਵੈਸ਼ਾਲੀ ਕਾਲੋਨੀ (Vaishali Colony) ਸਥਿਤ ਨੇਸਟ ਨਿਊਬੋਰਨ ਐਂਡ ਚਾਈਲਡ ਹਸਪਤਾਲ ‘ਚ ਬੀਤੀ ਰਾਤ ਅੱਗ ਲੱਗਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣ ਗਿਆ। ਅੱਗ ਲੱਗਦੇ ਹੀ ਫਾਇਰ ਟੈਂਡਰ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਣ ‘ਤੇ ਫਾਇਰ ਵਿਭਾਗ ਨੇ 9 ਫਾਇਰ ਟੈਂਡਰ ਮੌਕੇ ‘ਤੇ ਭੇਜੇ। ਬਾਲ ਹਸਪਤਾਲ ਤੰਗ ਗਲੀਆਂ ਵਿੱਚ ਹੋਣ ਕਾਰਨ ਅੱਗ ’ਤੇ ਕਾਬੂ ਪਾਉਣ ਲਈ ਫਾਇਰ ਕਰਮੀਆਂ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ। ਖੁਸ਼ਕਿਸਮਤੀ ਨਾਲ ਨਵਜੰਮੇ ਬੱਚਿਆਂ ਲਈ ਹਸਪਤਾਲ ਵਿੱਚ ਦਾਖ਼ਲ ਸਾਰੇ ਬੱਚੇ ਵਾਲ-ਵਾਲ ਬਚ ਗਏ।

ਬੱਚਿਆਂ ਦੇ ਹਸਪਤਾਲ ਵਿੱਚ ਬੀਤੀ ਰਾਤ 1.35 ਵਜੇ ਅੱਗ ਲੱਗ ਗਈ। ਸੂਚਨਾ ਮਿਲਣ ਤੋਂ ਤੁਰੰਤ ਬਾਅਦ ਚਾਰ ਫਾਇਰ ਟੈਂਡਰ ਭੇਜੇ ਗਏ। ਮੌਕੇ ‘ਤੇ ਪਹੁੰਚੇ ਫਾਇਰ ਕਰਮੀਆਂ ਨੇ ਦੱਸਿਆ ਕਿ ਹਸਪਤਾਲ ‘ਚ 20 ਨਵਜੰਮੇ ਬੱਚੇ ਹਨ। ਵੈਸ਼ਾਲੀ ਕਲੋਨੀ ਸਟੇਟਸ ਹਸਪਤਾਲ ਨੂੰ ਜਾਂਦੀ ਗਲੀ ਤੰਗ ਹੈ। ਗਲੀ ਤੰਗ ਹੋਣ ਕਾਰਨ ਫਾਇਰ ਕਰਮੀਆਂ ਨੂੰ ਅੱਗ ’ਤੇ ਕਾਬੂ ਪਾਉਣ ਵਿੱਚ ਮੁਸ਼ਕਲ ਆ ਰਹੀ ਸੀ। ਇਸ ਸੂਚਨਾ ਤੋਂ ਬਾਅਦ ਚਾਰ ਹੋਰ ਫਾਇਰ ਟੈਂਡਰ ਭੇਜੇ ਗਏ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।

ਫਾਇਰ ਕਰਮੀਆਂ ਨੇ ਹਸਪਤਾਲ ਵਿੱਚ ਦਾਖਲ 20 ਬੱਚਿਆਂ ਨੂੰ ਬਚਾਇਆ ਗਿਆ ਹੈ । ਮੌਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ 20 ਬੱਚਿਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਭੇਜਿਆ ਗਿਆ। ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਸਪਤਾਲ ਪ੍ਰਬੰਧਕਾਂ ਕੋਲ ਫਾਇਰ ਐਨਓਸੀ ਨਹੀਂ ਸੀ। ਨਾ ਹੀ ਅੱਗ ‘ਤੇ ਕਾਬੂ ਪਾਉਣ ਦਾ ਕੋਈ ਪ੍ਰਬੰਧ ਸੀ। ਨਵਜੰਮੇ ਬੱਚਿਆਂ ਦਾ ਹਸਪਤਾਲ ਸਿਰਫ਼ ਇੱਕ ਮੰਜ਼ਿਲ ਦਾ ਸੀ। ਫਿਲਹਾਲ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਚੱਲ ਰਹੀ ਹੈ। ਦੱਸ ਦਈਏ ਕਿ ਵੈਸ਼ਾਲੀ ਕਾਲੋਨੀ ਜਨਕਪੁਰੀ ਨੇੜੇ ਡਾਬਰੀ-ਪਾਲਮ ਰੋਡ ‘ਤੇ ਸਥਿਤ ਹੈ। ਇਸ ਕਲੋਨੀ ਦੀਆਂ ਗਲੀਆਂ ਬਹੁਤ ਤੰਗ ਹਨ। ਨੇਸਟ ਨਿਊਬੋਰਨ ਐਂਡ ਚਾਈਲਡ ਹਸਪਤਾਲ ਤੰਗ ਗਲੀਆਂ ਵਿੱਚ ਹੈ। ਤੰਗ ਗਲੀ ਹੋਣ ਕਾਰਨ ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਟੈਂਡਰ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ।

Scroll to Top