July 5, 2024 1:52 am
Mohali

ਮੋਹਾਲੀ ਦੇ ਫੇਜ਼-10 ਦੇ ਸ਼ੋਅ ਰੂਮ ‘ਚ ਲੱਗੀ ਅੱਗ, ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਗੱਡੀਆਂ

ਮੋਹਾਲੀ , 02 ਜੂਨ 2024: ਮੋਹਾਲੀ (Mohali) ਦੇ ਫੇਜ਼-10 ਦੇ ਵਿੱਚ ਸ਼ੋਅ ਰੂਮ ਨੂੰ ਲੱਗੀ ਭਿਆਨਕ ਅੱਗ ਲੱਗ ਗਈ | ਮੌਕੇ ‘ਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ | ਇਸਦੇ ਗਰਾਊਂਡ ਫਲੋਰ ‘ਤੇ ਇੱਕ ਪ੍ਰਾਈਵੇਟ ਬੈਂਕ ਦੱਸਿਆ ਜਾ ਰਿਹਾ ਹੈ ਅਤੇ ਨਾਲ ਲੱਗਦੀ ਹੀ ਬਿਲਡਿੰਗ ਦੇ ਵਿੱਚ ਵੀ ਗਰਾਊਂਡ ਫਲੋਰ ਦੇ ਇੱਕ ਹੋਰ ਬੈਂਕ ਦੀ ਸ਼ਾਖਾ ਸੀ | ਜੇਕਰ ਇਹ ਅੱਗ ਉਹਨਾਂ ਤੱਕ ਪਹੁੰਚ ਜਾਂਦੀ ਤਾਂ ਇੱਕ ਵੱਡਾ ਨੁਕਸਾਨ ਹੋ ਸਕਦਾ ਸੀ | ਫਿਲਹਾਲ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਨ | ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਨਹੀਂ ਪਤਾ ਲੱਗਿਆ |