ਸ਼ਾਰਟ ਸਰਕਟ ਕਾਰਨ ਦੋ ਫੈਕਟਰੀਆਂ ‘ਚ ਲੱਗੀ ਅੱ.ਗ

24 ਅਪ੍ਰੈਲ 2205: ਬਠਿੰਡਾ (bathinda) ਦੇ ਉਦਯੋਗਿਕ ਖੇਤਰ ਵਿੱਚ ਅੱਜ ਸਵੇਰੇ ਸ਼ਾਰਟ ਸਰਕਟ (short circuit) ਕਾਰਨ ਲੱਗੀ ਅੱਗ ਨੇ ਦੋ ਫੈਕਟਰੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਦੱਸ ਦੇਈਏ ਕਿ ਇਹ ਅੱਗ ਪਲਾਸਟਿਕ ਫੈਕਟਰੀ (plastic factory) ਤੋਂ ਸ਼ੁਰੂ ਹੋਈ ਬਾਅਦ ਵਿੱਚ ਨੇੜੇ ਦੀ ਫਰਨੀਚਰ ਫੈਕਟਰੀ ਵਿੱਚ ਫੈਲ ਗਈ। ਫਾਇਰ ਬ੍ਰਿਗੇਡ ਦੇ ਕਰਮਚਾਰੀ ਬਲਜੀਤ ਸਿੰਘ (baljit singh) ਦੇ ਅਨੁਸਾਰ, ਉਨ੍ਹਾਂ ਨੂੰ ਸਭ ਤੋਂ ਪਹਿਲਾਂ ਇੱਕ ਪਲਾਸਟਿਕ ਫੈਕਟਰੀ (factory) ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ।

ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਅੱਗ ਫਰਨੀਚਰ ਫੈਕਟਰੀ ਤੱਕ ਫੈਲ ਗਈ ਸੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਅੱਗ ‘ਤੇ ਕਾਬੂ ਪਾਇਆ। ਇੰਡਸਟਰੀਅਲ ਏਰੀਆ (industrial area) ਦੇ ਮੁਖੀ ਮੋਹਨਜੀਤ ਪੁਰੀ ਨੇ ਕਿਹਾ ਕਿ ਅੱਗ ਬਹੁਤ ਭਿਆਨਕ ਸੀ। ਅੱਧੀਆਂ ਤੋਂ ਵੱਧ ਫੈਕਟਰੀਆਂ ਸੜ ਕੇ ਸੁਆਹ ਹੋ ਗਈਆਂ ਹਨ। ਇਸ ਘਟਨਾ ਵਿੱਚ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।

ਫਾਇਰ ਵਿਭਾਗ ਅੱਗ ਲੱਗਣ ਦੇ ਸਹੀ ਕਾਰਨਾਂ ਦੀ ਜਾਂਚ ਕਰ ਰਿਹਾ ਹੈ। ਮੁੱਢਲੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਫਿਲਹਾਲ ਦੋਵਾਂ ਫੈਕਟਰੀਆਂ ਵਿੱਚ ਲੱਗੀ ਅੱਗ ਪੂਰੀ ਤਰ੍ਹਾਂ ਬੁਝ ਗਈ ਹੈ।

Read More: ਜੰਗਲਾਂ ‘ਚ ਅੱ.ਗ ਲੱਗਣ ਦੀਆਂ ਘਟਨਾਵਾਂ ‘ਚ ਵਾਧਾ, ਜੰਗਲਾਤ ਦੌਲਤ ਸ.ੜ ਕੇ ਹੋਇਆ ਸੁਆਹ

Scroll to Top