ਲੁਧਿਆਣਾ ਦੀ ਸਬਜ਼ੀ ਮੰਡੀ

ਲੁਧਿਆਣਾ ਦੀ ਸਬਜ਼ੀ ਮੰਡੀ ‘ਚ ਲੱਗੀ ਅੱ.ਗ, ਸਬਜ਼ੀ ਵਿਕਰੇਤਾਵਾਂ ਦਾ ਕਾਫ਼ੀ ਨੁਕਸਾਨ

ਲੁਧਿਆਣਾ , 11 ਨਵੰਬਰ 2025: Ludhiana news: ਮੰਗਲਵਾਰ ਦੁਪਹਿਰ 2:15 ਵਜੇ ਦੇ ਕਰੀਬ ਲੁਧਿਆਣਾ ਦੀ ਸਬਜ਼ੀ ਮੰਡੀ ‘ਚ ਪਲਾਸਟਿਕ ਦੇ ਕਰੇਟਾਂ ‘ਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਕਈ ਧਮਾਕੇ ਹੋਏ। ਕਈ ਸਬਜ਼ੀ ਵਿਕਰੇਤਾਵਾਂ ਨੂੰ ਕਾਫ਼ੀ ਨੁਕਸਾਨ ਹੋਇਆ। ਕੁਝ ਹੀ ਸਮੇਂ ‘ਚ ਅੱਗ ਵਧ ਗਈ ਅਤੇ ਅੱਗ ਦੀਆਂ ਲਪਟਾਂ ਅਸਮਾਨ ‘ਚ ਦਿਖਾਈ ਦੇਣ ਲੱਗੀਆਂ।

ਇਸ ਦੌਰਾਨ ਕਈ ਕਿਲੋਮੀਟਰ ਤੱਕ ਧੂੰਏਂ ਦੇ ਗੁਬਾਰ ਦਿਖਾਈ ਦੇ ਰਹੇ ਸਨ ਅਤੇ ਇੱਕ ਟਰੱਕ ਵੀ ਸੜ ਗਿਆ। ਦੱਸਿਆ ਜਾ ਰਿਹਾ ਹੈ ਕਿ ਫਰੂਟ ਸ਼ੈੱਡ ਨੰਬਰ 30 ‘ਚ ਅੱਗ ਲੱਗ ਗਈ। ਅੱਗ ਲੱਗਣ ਨਾਲ ਸਬਜ਼ੀ ਮੰਡੀ ਦੇ ਦੁਕਾਨਦਾਰਾਂ ‘ਚ ਦਹਿਸ਼ਤ ਫੈਲ ਗਈ। ਮੰਡੀ ‘ਚ ਸਾਮਾਨ ਖਰੀਦਣ ਆਏ ਲੋਕ ਵੀ ਇੱਧਰ-ਉੱਧਰ ਭੱਜਣ ਲੱਗੇ। ਸਥਿਤੀ ਵਿਗੜਦੀ ਦੇਖ ਕੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਅੱਗ ਲੱਗਣ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ।

ਫਾਇਰ ਬ੍ਰਿਗੇਡ ਦੀਆਂ ਦੋ ਤੋਂ ਤਿੰਨ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ਬੁਝਾਉਣ ਲੱਗੀਆਂ। ਫਾਇਰਫਾਈਟਰਾਂ ਦੇ ਪਹੁੰਚਣ ਤੋਂ ਪਹਿਲਾਂ, ਸਬਜ਼ੀ ਮੰਡੀ ਦੇ ਦੁਕਾਨਦਾਰਾਂ ਨੇ ਖੁਦ ਅੱਗ ‘ਤੇ ਕਾਬੂ ਪਾਉਣ ਲਈ ਕਾਫ਼ੀ ਕੋਸ਼ਿਸ਼ਾਂ ਕੀਤੀਆਂ। ਇਸ ਘਟਨਾ ‘ਚ ਕੋਈ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਲਗਭੱਗ ਦੋ ਤੋਂ ਤਿੰਨ ਫਲ ਵਿਕਰੇਤਾਵਾਂ ਦੇ ਸਟਾਲ ਸੜ ਗਏ, ਅੱਗ ਕਾਰਨ ਕੁਝ ਸਿਲੰਡਰ ਵੀ ਫਟ ਗਏ।

Read More: Faridabad News: ਪੁਲਿਸ ਵੱਲੋਂ ਫਰੀਦਾਬਾਦ ਦੀ ਅਲ-ਫਲਾਹ ਯੂਨੀਵਰਸਿਟੀ ‘ਚ ਛਾਪੇਮਾਰੀ

Scroll to Top