Site icon TheUnmute.com

ਦਿੱਲੀ ਦੇ ਜਾਮੀਆ ਨਗਰ ਦੀ ਇਲੈਕਟ੍ਰਿਕ ਮੋਟਰ ਪਾਰਕਿੰਗ ‘ਚ ਲੱਗੀ ਭਿਆਨਕ ਅੱਗ, ਕਈ ਵਾਹਨ ਸੜ ਕੇ ਸੁਆਹ

Delhi

ਚੰਡੀਗੜ੍ਹ 08 ਜੂਨ 2022: ਦਿੱਲੀ (Delhi) ਦੇ ਜਾਮੀਆ ਨਗਰ ਮੇਨ ਤਿਕੋਨਾ ਪਾਰਕ ਦੀ ਇਲੈਕਟ੍ਰਿਕ ਮੋਟਰ ਪਾਰਕਿੰਗ ਵਿੱਚ ਬੁੱਧਵਾਰ ਸਵੇਰੇ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 11 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਅੱਗ ਲੱਗਣ ਕਾਰਨ 10 ਕਾਰਾਂ, ਇੱਕ ਮੋਟਰਸਾਈਕਲ, ਦੋ ਸਕੂਟੀ, 30 ਨਵੇਂ ਈ-ਰਿਕਸ਼ਾ ਅਤੇ 50 ਪੁਰਾਣੇ ਈ-ਰਿਕਸ਼ਾ ਸੜ ਕੇ ਸੁਆਹ ਹੋ ਗਏ। ਘਟਨਾ ਸਮੇਂ ਪਾਰਕਿੰਗ ਮੈਨੇਜਰ ਮਨੋਜ ਜੋਸ਼ੀ ਵੀ ਉਥੇ ਮੌਜੂਦ ਸਨ | ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ |

 

Exit mobile version