Ayodhya Ram Mandir

Ayodhya Ram Mandir: ਅਯੁੱਧਿਆ ‘ਚ ਰਾਮ ਮੰਦਰ ਨੂੰ ਬੰ.ਬ ਨਾਲ ਉਡਾਉਣ ਦੀ ਧਮਕੀ ਦੇ ਮਾਮਲੇ ‘ਚ FIR ਦਰਜ

ਚੰਡੀਗੜ੍ਹ,15 ਅਪ੍ਰੈਲ 2025: Ayodhya Ram Mandir: ਅਯੁੱਧਿਆ ‘ਚ ਰਾਮ ਮੰਦਰ ਨੂੰ ਬੰ.ਬ ਨਾਲ ਉਡਾਉਣ ਦੀ ਮਾਮਲੇ ‘ਚ ਐਫਆਈਆਰ ਦਰਜ ਕੀਤੀ ਹੈ। ਰਾਮ ਜਨਮ ਭੂਮੀ ਟਰੱਸਟ ਦਫ਼ਤਰ ਦੇ ਲੇਖਾ ਅਧਿਕਾਰੀ ਮਹੇਸ਼ ਕੁਮਾਰ ਨੇ ਸਾਈਬਰ ਪੁਲਿਸ ਸਟੇਸ਼ਨ ‘ਚ ਕੇਸ ਦਰਜ ਕਰਵਾਇਆ ਹੈ।

ਮਿਲੀ ਜਾਣਕਾਰੀ ਮੁਤਾਬਕ ਐਤਵਾਰ ਨੂੰ ਭੇਜੇ ਈਮੇਲ ‘ਚ ਰਾਮ ਮੰਦਰ ਨੂੰ ਬੰ.ਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ ਅਤੇ ਸੁਰੱਖਿਆ ਵਧਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਸਨ। ਈਮੇਲ ਮਿਲਣ ਤੋਂ ਬਾਅਦ ਇੱਕ ਵਿਸ਼ਾਲ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਚੌਕਸੀ ਵਧਾ ਦਿੱਤੀ ਗਈ। ਭਾਵੇਂ ਤਲਾਸ਼ੀ ਮੁਹਿੰਮ ‘ਚ ਕੁਝ ਨਹੀਂ ਮਿਲਿਆ, ਫਿਰ ਵੀ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ | ਜਿਕਰਯੋਗ ਹੈ ਕਿ ਦੇਸ਼ ਭਰ ਤੋਂ ਹਰ ਰੋਜ਼ ਹਜ਼ਾਰਾਂ ਸ਼ਰਧਾਲੂ ਅਯੁੱਧਿਆ ਆ ਰਹੇ ਹਨ। ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ।

Read More: Ram Navami Ayodhya: ਅਯੁੱਧਿਆ ‘ਚ ਰਾਮ ਨੌਮੀ ਦੀਆਂ ਤਿਆਰੀਆਂ, ਸ਼ਰਧਾਲੂਆਂ ਲਈ ਕੀਤੇ ਜਾ ਰਹੇ ਸਖ਼ਤ ਸੁਰੱਖਿਆ ਪ੍ਰਬੰਧ

Scroll to Top