15 ਜੂਨ 2025: ਅੰਮ੍ਰਿਤਪਾਲ ਸਿੰਘ ਮਹਿਰੋਂ (Amritpal Singh Mehron) ਖ਼ਿਲਾਫ਼ ਅੰਮ੍ਰਿਤਸਰ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।ਦੱਸ ਦੇਈਏ ਕਿ ਅੰਮ੍ਰਿਤਪਾਲ ਨੇ ਆਪਣੀ ਵੀਡੀਓ ਵਿੱਚ ਇੰਸਤਾਗ੍ਰਾਮ ਪ੍ਰਭਾਵਕ ਦੀਪਿਕਾ ਲੂਥਰਾ (Deepika Luthra) ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਦੀਪਿਕਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਤੋਂ ਬਾਅਦ ਪੁਲਿਸ ਹੁਣ ਮਹਿਰੋਂ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਮਹਿਰੋਂ ਖ਼ਿਲਾਫ਼ ਧਾਰਾਵਾਂ ਬੀਐਨਐਸ 308,79,351(3),324(4),67 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਮਹਿਰੋਂ ਅਤੇ ਉਸਦੇ ਦੋ ਸਾਥੀਆਂ ‘ਤੇ ਪਹਿਲਾਂ ਲੁਧਿਆਣਾ ਸਥਿਤ ਪ੍ਰਭਾਵਕ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੀ ਹੱਤਿਆ ਦੇ ਦੋਸ਼ ਵਿੱਚ ਬਠਿੰਡਾ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਅੰਮ੍ਰਿਤਪਾਲ ਵਿਰੁੱਧ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਅੰਮ੍ਰਿਤਪਾਲ (amritpal) ਦੀ ਧਮਕੀ ਤੋਂ ਬਾਅਦ, ਪੁਲਿਸ ਨੇ ਦੀਪਿਕਾ ਲੂਥਰਾ ਦੇ ਪਰਿਵਾਰ ਨੂੰ ਸੁਰੱਖਿਆ ਵੀ ਪ੍ਰਦਾਨ ਕੀਤੀ ਹੈ, ਪਰ ਅਧਿਕਾਰੀ ਹੁਣੇ ਕੁਝ ਵੀ ਖੁੱਲ੍ਹ ਕੇ ਨਹੀਂ ਦੱਸ ਰਹੇ ਹਨ।
ਦੀਪਿਕਾ ਲੂਥਰਾ ਨੇ ਕਿਹਾ ਸੀ – ਜੇਕਰ ਕੱਲ੍ਹ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਕੁਝ ਹੁੰਦਾ ਹੈ, ਤਾਂ ਸਰਕਾਰ ਅਤੇ ਪੁਲਿਸ ਇਸ ਲਈ ਜ਼ਿੰਮੇਵਾਰ ਹੋਵੇਗੀ। ਮੈਂ ਡਰਦੀ ਹਾਂ। ਸਾਨੂੰ ਦੱਸਿਆ ਗਿਆ ਸੀ ਕਿ ਇਸ ਵਾਰ ਲਾਸ਼ ਮਿਲ ਗਈ ਹੈ, ਅਗਲੀ ਵਾਰ ਵੀ ਲਾਸ਼ ਨਹੀਂ ਮਿਲੇਗੀ। ਲੂਥਰਾ ਨੇ ਕਿਹਾ ਸੀ ਕਿ ਮੈਂ ਦੋਹਰੇ ਅਰਥਾਂ ਦੀ ਵਰਤੋਂ ਕੀਤੀ ਹੈ।
Read More: ਕਮਲ ਕੌਰ ਤੋਂ ਬਾਅਦ ਹੁਣ ਇਸ ਨੂੰ ਮਿਲੀ ਚੇਤਾਵਨੀ, ਪਾਰਕਿੰਗ ਸਿਰਫ਼ ਬਠਿੰਡਾ ‘ਚ ਹੀ ਨਹੀਂ ਹੁੰਦੀ…