Yaariyan-2

ਫਿਲਮ ਯਾਰੀਆਂ-2 ਦੇ ਅਦਾਕਾਰ, ਡਾਇਰੈਕਟਰ ਅਤੇ ਪ੍ਰਡਿਊਸਰ ਖ਼ਿਲਾਫ਼ FIR ਦਰਜ

ਚੰਡੀਗੜ੍ਹ, 31 ਅਗਸਤ, 2023: ਬਾਲੀਵੁੱਡ ਫਿਲਮ ਯਾਰੀਆਂ-2 (Yaariyan-2)  ਨੂੰ ਲੈ ਕੇ ਦੇ ਅਦਾਕਾਰ ਨਿਜਾਨ ਜਾਫਰੀ, ਡਾਇਰੈਕਟਰ ਰਾਧਿਕਾ ਰਾਓ, ਵਿਨੈ ਸਪਰੂ ਅਤੇ ਨਿਰਮਾਤਾ ਟੀ-ਸੀਰੀਜ਼ ਕੰਪਨੀ ਦੇ ਭੂਸ਼ਣ ਕੁਮਾਰ ਲਈ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ ‘ਚ ਸਿਰੀ ਸਾਹਿਬ (ਕਿਰਪਾਨ) ਦਿਖਾਉਣ ‘ਤੇ ਸਖ਼ਤ ਇਤਰਾਜ਼ ਦਰਜ ਕਰਦੇ ਹੋਏ ਨੋਟਿਸ ਜਾਰੀ ਕੀਤਾ ਹੈ।

ਹੁਣ ਜਲੰਧਰ ਜ਼ਿਲ੍ਹੇ ਵਿੱਚ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਉਂਦਿਆਂ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 4 ਵਿੱਚ 295-ਏ ਤਹਿਤ ਕੇਸ ਦਰਜ ਕਰਵਾਇਆ ਹੈ। ਸਿੱਖ ਤਾਲਮੇਲ ਕਮੇਟੀ ਦੀ ਤਰਫੋਂ ਵਿਦੇਸ਼ੀ ਆਟੋ ਸਪੇਅਰ ਪਾਰਟਸ ਦੇ ਮਾਲਕ ਅਲੀ ਪੁਲੀ ਮੁਹੱਲਾ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨੀਟੂ ਵੱਲੋਂ ਐਫ.ਆਈ.ਆਰ.ਦਰਜ ਕਰਵਾਈ ਹੈ |

ਹਰਪ੍ਰੀਤ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਯਾਰੀਆਂ-2 (Yaariyan-2) ਦੇ ਗੀਤ ਵਿੱਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਜਾਣਬੁੱਝ ਕੇ ਸਿਰੀ ਸਾਹਿਬ ਸਾਹਿਬ ਪਾ ਕੇ ਫਿਲਮਾਇਆ ਗਿਆ ਹੈ। ਇਸ ਨਾਲ ਜਿੱਥੇ ਸਿੱਖ ਕਕਾਰਾਂ ਦਾ ਅਪਮਾਨ ਹੋਇਆ ਹੈ, ਉੱਥੇ ਹੀ ਇਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪੁੱਜੀ ਹੈ।

ਹਰਪ੍ਰੀਤ ਸਿੰਘ ਨੀਟੂ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਗੁਰੂ ਸਾਹਿਬ ਵੱਲੋਂ ਸਿੱਖਾਂ ਨੂੰ ਦਿੱਤੇ 5 ਕਕਾਰ ਪਹਿਨਣ ਲਈ ਵਿਅਕਤੀ ਦਾ ਅੰਮ੍ਰਿਤਧਾਰੀ ਸਿੱਖ ਹੋਣਾ ਜ਼ਰੂਰੀ ਹੈ ਪਰ ਫਿਲਮ ਵਿੱਚ ਕਲੀਨ ਸ਼ੇਵਨ ਹੀਰੋ (ਨਿਜ਼ਾਨ ਜਾਫਰੀ) ਸਿਰੀ ਸਾਹਿਬ (ਕਿਰਪਾਨ) ਪਹਿਨ ਕੇ ਗੀਤ ਗਾ ਰਿਹਾ ਹੈ। ਇਸ ਗੀਤ ਵਿੱਚ ਫਿਲਮ ਦੇ ਨਿਰਦੇਸ਼ਕ, ਅਦਾਕਾਰ ਅਤੇ ਨਿਰਮਾਤਾ ਨੇ ਕਕਾਰਾਂ ਦਾ ਅਪਮਾਨ ਕੀਤਾ ਹੈ। ਸਿੱਖ ਮਰਿਆਦਾ ਦਾ ਵੀ ਘਾਣ ਕੀਤਾ ਗਿਆ ਹੈ।

Scroll to Top