Ranjit Singh Dhadrianwale news

Punjab News: ਰਣਜੀਤ ਸਿੰਘ ਢੱਡਰੀਆਂਵਾਲੇ ਖ਼ਿਲਾਫ਼ ਕ.ਤ.ਲ ਤੇ ਬ.ਲਾ.ਤ.ਕਾ.ਰ ਦੇ ਦੋਸ਼ ਹੇਠ FIR ਦਰਜ

ਚੰਡੀਗੜ੍ਹ, 10 ਦਸੰਬਰ 2024: ਪੰਜਾਬ ‘ਚ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ (Ranjit Singh Dhadrianwale) ਮੁਸੀਬਤਾਂ ‘ਚ ਘਿਰਦੇ ਨਜ਼ਰ ਆ ਰਹੇ ਹਨ | ਦਰਅਸਲ, ਰਣਜੀਤ ਸਿੰਘ ਢੱਡਰੀਆਂਵਾਲੇ (Ranjit Singh Dhadrianwale) ਖਿਲਾਫ਼ ਕ.ਤ.ਲ ਅਤੇ ਬ.ਲਾ.ਤ.ਕਾ.ਰ ਦੇ ਦੋਸ਼ ਹੇਠ ਐਫ.ਆਈ.ਆਰ ਦਰਜ ਕੀਤੀ ਗਈ ਹੈ | ਮਿਲੀ ਜਾਣਕਾਰੀ ਮੁਤਾਬਕ ਇਹ ਐਫ.ਆਈ.ਆਰ ਪਟਿਆਲਾ ਜ਼ਿਲ੍ਹੇ ਦੇ ਪਸਿਆਣਾ ‘ਚ ਦਰਜ ਕੀਤੀ ਗਈ |

ਇਸ ਸੰਬੰਧੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪੰਜਾਬ ਹਰਿਆਣਾ ਹਾਈ ਕੋਰਟ ‘ਚ ਦਾਇਰ ਹਲਫ਼ਨਾਮੇ ‘ਚ ਦਿੱਤੀ ਹੈ | ਪੁਲਿਸ ਨੇ ਰਣਜੀਤ ਸਿੰਘ ਢੱਡਰੀਆਂਵਾਲੇ (Ranjit Singh Dhadrianwale) ਵਿਰੁੱਧ ਧਾਰਾ 302, 376 ਅਤੇ 506 ਤਹਿਤ ਮਾਮਲਾ ਦਰਜ ਕੀਤਾ ਹੈ |

ਇਹ ਮਾਮਲਾ 2012 ਦਾ ਦੱਸਿਆ ਜਾ ਰਿਹਾ ਹੈ | ਇਸ ਮਾਮਲੇ ਲੜਕੀ ਦੇ ਕਥਿਤ ਕ.ਤ.ਲ ਮਾਮਲੇ ‘ਚ ਉਸਦੇ ਭਰਾ ਨੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ਼ ਕੀਤਾ ਸੀ | ਉਸ ਵੇਲੇ ਲੜਕੀ ਦੀ ਉਮਰ 28 ਸਾਲ ਦੱਸੀ ਜਾ ਰਹੀ ਸੀ | ਰਣਜੀਤ ਸਿੰਘ ਢੱਡਰੀਆਂਵਾਲੇ ‘ਰੇ ਦੋਸ਼ ਲਾਏ ਗਏ ਕਿ ਪਹਿਲਾਂ ਲੜਕੀ ਦਾ ਬ.ਲਾ.ਤ.ਕਾ.ਰ ਅਤੇ ਫਿਰ ਕ.ਤ.ਲ ਕਰ ਦਿੱਤਾ ਗਿਆ |

ਉਨ੍ਹਾਂ ‘ਤੇ ਇਹ ਵੀ ਦੋਸ਼ ਲੱਗੇ ਕਿ ਲੜਕੀ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ | ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਲੜਕੀ ਦੀ ਪੋਸਟਮਾਰਟਮ ਰਿਪੋਰਟ ‘ਚ ਮੌਤ ਦਾ ਕਾਰਨ ਜ਼ਹਿਰ ਦੱਸਿਆ ਗਿਆ | ਦੱਸਿਆ ਜਾ ਰਿਹਾ ਹੈ ਕਿ ਉਕਤ ਲੜਕੀ ਹਰਿਆਣਾ ਦੇ ਕੈਥਲ ਤੋਂ ਆਈ ਸੀ ਅਤੇ 22 ਅਪ੍ਰੈਲ 2012 ਨੂੰ ਉਕਤ ਲੜਕੀ ਦੀ ਸ਼ੱਕੀ ਹਲਾਤ ‘ਚ ਮੌਤ ਹੀ ਗਈ ਸੀ |

 

Read More: Farmer protest: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਾ ਦੇ ਹੱਕ ‘ਚ ਉਤਰੇ ਪਿੰਡ ਵਾਸੀ, ਇਕ ਦਿਨ ਦੀ ਸ਼ੁਰੂ ਕੀਤੀ ਭੁੱਖ ਹੜਤਾਲ

Scroll to Top