ਮਿਥੁਨ ਚੱਕਰਵਤੀ ਤੇ FIR ਦਰਜ

7 ਨਵੰਬਰ 2024: ਅਦਾਕਾਰ ਤੇ ਭਾਜਪਾ ਆਗੂ ਮਿਥੁਨ ਚੱਕਰਵਤੀ  ( Mithun Chakraborty ) ‘ਤੇ FIR ਦਰਜ ਕੀਤੀ ਗਈ ਹੈ, ਦੱਸ ਦੇਈਏ ਕਿ ਕੋਲਕਾਤਾ ਦੇ ਸਾਊਥ ਵਿਧਾਨ ਨਗਰ (Kolkata’s South Vidhan) ਥਾਣੇ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ| ਦੱਸ ਦੇਈਏ ਕਿ ਚੱਕਰਵਤੀ ‘ਤੇ ਭੜਕਾਊ ਭਾਸ਼ਣ ਦੇਣ ਦੇ ਇਲਜ਼ਾਮ ਲੱਗੇ ਹਨ, ਅਮਿਤ ਸ਼ਾਹ ਦੀ ਰੈਲੀ ਦੇ ਵਿੱਚ ਓਹਨਾ ਦੇ ਵਲੋਂ ਭੜਕਾਊ ਭਾਸ਼ਣ ਦਿੱਤਾ ਗਿਆ ਸੀ|

ਦੱਸ ਦੇਈਏ ਕਿ 27 ਅਕਤੂਬਰ ਨੂੰ ਕੋਲਕਾਤਾ ਦੇ ਸਾਲਟ ਲੇਕ ਖੇਤਰ ਵਿਖੇ ਆਯੋਜਿਤ ਭਾਜਪਾ ਮੈਂਬਰਸ਼ਿਪ ਅਭਿਆਨ ਪ੍ਰੋਗਰਾਮ ਦੌਰਾਨ ਵਾਪਰੀ, ਜਿੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (amit Shah’s rally) ਵੀ ਮੌਜੂਦ ਸਨ। ਪੁਲਿਸ ਸੂਤਰਾਂ ਅਨੁਸਾਰ ਬਿਧਾਨਨਗਰ ਦੱਖਣੀ ਪੁਲਿਸ ਸਟੇਸ਼ਨ ਨੇ ਚੱਕਰਵਰਤੀ ਦੇ ਭਾਸ਼ਣ ਦੇ ਅਧਾਰ ‘ਤੇ ਐਫਆਈਆਰ ਦਰਜ ਕੀਤੀ ਹੈ।

ਹਾਲਾਂਕਿ ਸ੍ਰੀ ਚੱਕਰਵਰਤੀ ਟਿੱਪਣੀ ਲਈ ਉਪਲਬਧ ਨਹੀਂ ਸਨ, ਭਾਜਪਾ ਦੇ ਸੂਬਾ ਪ੍ਰਧਾਨ ਅਤੇ ਕੇਂਦਰੀ ਮੰਤਰੀ ਸੁਕਾਂਤਾ ਮਜੂਮਦਾਰ ਨੇ ਐਫਆਈਆਰ ਨੂੰ “ਬਦਲਾਖੋਰੀ ਦੀ ਰਾਜਨੀਤੀ” ਦਾ ਨਤੀਜਾ ਦੱਸਿਆ।

ਉਨ੍ਹਾਂ ਕਿਹਾ, “ਉਸ ਦੇ ਭਾਸ਼ਣ ਵਿੱਚ ਕੁਝ ਵੀ ਭੜਕਾਊ ਨਹੀਂ ਹੈ। ਇਹ ਪੁਲਿਸ ਨੂੰ ਸਿਆਸੀ ਹਥਿਆਰ ਵਜੋਂ ਵਰਤ ਕੇ ਉਸ ਨੂੰ ਡਰਾਉਣ ਦੀ ਕੋਸ਼ਿਸ਼ ਤੋਂ ਇਲਾਵਾ ਕੁਝ ਨਹੀਂ ਹੈ।”

 

 

 

Scroll to Top