ਫਿਨੋ ਪੇਮੈਂਟਸ ਬੈਂਕ ਨੂੰ ਅੰਤਰਰਾਸ਼ਟਰੀ ਰੈਮਿਟੈਂਸ ਕਾਰੋਬਾਰ ਸ਼ੁਰੂ ਕਰਨ ਲਈ RBI ਤੋਂ ਮਿਲੀ ਮਨਜ਼ੂਰੀ

ਚੰਡੀਗੜ੍ਹ 3 ਜਨਵਰੀ 2021: ਫਿਨੋ ਪੇਮੈਂਟਸ ਬੈਂਕ (Bank) ਨੇ ਕਿਹਾ ਕਿ ਉਸਨੂੰ ਅੰਤਰਰਾਸ਼ਟਰੀ ਰੈਮਿਟੈਂਸ ਕਾਰੋਬਾਰ ਸ਼ੁਰੂ ਕਰਨ ਲਈ ਭਾਰਤੀ ਰਿਜ਼ਰਵ ਬੈਂਕ (Bank) ਤੋਂ ਮਨਜ਼ੂਰੀ ਮਿਲ ਗਈ ਹੈ। ਹੁਣ ਫਿਨੋ ਪੇਮੈਂਟ ਬੈਂਕ ਮਨੀ ਟ੍ਰਾਂਸਫਰ ਸਰਵਿਸ ਸਕੀਮ (MTSS) ਦੇ ਤਹਿਤ ਪੈਸੇ ਭੇਜਣ ਦਾ ਕੰਮ ਕਰ ਸਕਦਾ ਹੈ। ਬੈਂਕ ਦੇ ਗਾਹਕ ਹੁਣ ਦੂਜੇ ਦੇਸ਼ਾਂ ਤੋਂ ਪੈਸੇ ਮੰਗਵਾ ਸਕਦੇ ਹਨ।

ਸੋਮਵਾਰ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਬੈਂਕ ਵੱਲੋਂ ਕਿਹਾ ਗਿਆ ਕਿ ਸਾਡੇ ਅਜਿਹੇ ਕਈ ਗਾਹਕ ਹਨ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਦੂਜੇ ਦੇਸ਼ਾਂ ‘ਚ ਕੰਮ ਕਰਦੇ ਹਨ। ਅੱਜ ਤੋਂ ਸਾਡੇ ਅਜਿਹੇ ਗਾਹਕਾਂ ਨੂੰ ਪੈਸੇ ਭੇਜਣ ਵਿੱਚ ਕੋਈ ਦਿੱਕਤ ਨਹੀਂ ਆਵੇਗੀ। ਹੁਣ ਦੂਜੇ ਦੇਸ਼ਾਂ ਤੋਂ ਟਰਾਂਸਫਰ ਕੀਤੇ ਪੈਸੇ ਕਿਸੇ ਵੀ ਨੇੜਲੇ ਏਟੀਐਮ ਤੋਂ ਕਢਵਾਏ ਜਾ ਸਕਦੇ ਹਨ। ਇਹ ਕੰਮ ਆਧਾਰ ਆਧਾਰਿਤ (AEPS) ਰਾਹੀਂ ਵੀ ਕੀਤਾ ਜਾ ਸਕਦਾ ਹੈ।

Scroll to Top