Nirmala Sitharaman

ਲੁਧਿਆਣਾ ‘ਚ ਪਹੁੰਚੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਆਖਿਆ- ਉਦਯੋਗ ਲਈ ਕਾਨੂੰਨ ਵਿਵਸਥਾ ਵਧੀਆ ਹੋਣੀ ਲਾਜ਼ਮੀ

ਲੁਧਿਆਣਾ, 28 ਮਈ 2024: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਲੁਧਿਆਣਾ ਦੇ ਹੋਟਲ ਹਯਾਤ ਰੀਜੈਂਸੀ ਵਿੱਚ ਕਾਰੋਬਾਰੀਆਂ ਨਾਲ ਬੈਠਕ ਕਰ ਰਹੇ ਹਨ । ਬੈਠਕ ਦੌਰਾਨ ਗੱਲਬਾਤ ਕਰਦਿਆਂ ਸੀਤਾਰਮਨ ਨੇ ਕਿਹਾ ਕਿ ਇਨਕਮ ਟੈਕਸ ‘ਚ ਬਦਲਾਅ ਹੁਣ ਨਹੀਂ ਆਇਆ ਹੈ, ਇਹ 2023 ‘ਚ ਆਈਆਂ ਹੈ। ਜੋ ਵੀ ਬਦਲਾਅ ਹੋਵੇਗਾ ਉਹ ਅਗਲੀ ਸਰਕਾਰ ਵਿੱਚ ਹੋਵੇਗਾ। MSMEs ਦੀ ਬੇਨਤੀ ‘ਤੇ ਇਨਕਮ ਟੈਕਸ ‘ਚ ਬਦਲਾਅ ਕੀਤੇ ਗਏ ਹਨ।

ਉਨ੍ਹਾਂ (Nirmala Sitharaman) ਕਿਹਾ ਕਿ ਉਦਯੋਗ ਲਈ ਕਾਨੂੰਨ ਵਿਵਸਥਾ ਵਧੀਆ ਹੋਣੀ ਚਾਹੀਦੀ ਹੈ। ਸੀਤਾਰਮਨ ਨੇ ਕਿਹਾ ਕਿ ਸਾਡੀ ਗਤੀ ਅਜਿਹੀ ਹੋਣੀ ਚਾਹੀਦੀ ਹੈ ਕਿ ਅਸੀਂ 2047 ਤੋਂ ਪਹਿਲਾਂ ਵਿਕਾਸ ਕਰ ਸਕੀਏ। ਬੈਠਕ ਵਿੱਚ ਨਿਰਮਲਾ ਸੀਤਾਰਮਨ ਨੇ ਐਮਐਸਐਮਈ ਦੇ ਸਬੰਧ ਵਿੱਚ ਇੱਕ ਵਪਾਰੀ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਵਪਾਰੀ 45 ਦਿਨਾਂ ਦੇ ਅੰਦਰ ਭੁਗਤਾਨ ਕਰਨ ਦੀ ਵਿਵਸਥਾ ਤੋਂ ਖੁਸ਼ ਨਹੀਂ ਹੈ, ਤਾਂ ਉਹ ਭਰੋਸਾ ਦਿਵਾਉਂਦੀ ਹੈ ਕਿ ਜਦੋਂ ਸਰਕਾਰ ਆਵੇਗੀ ਤਾਂ ਇਸ ਨੂੰ ਮੁੜ ਤੋਂ ਸੋਧਿਆ ਜਾਵੇਗਾ।

ਸਾਈਕਲ ਉਦਯੋਗ ਦੇ ਮੁਖੀ ਡੀਐਸ ਚਾਵਲਾ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਮਜ਼ਦੂਰਾਂ ਦੀ ਵੱਡੀ ਘਾਟ ਹੈ। ਵਧ ਰਹੀ ਸਨਅਤ ਦੀ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਸਰਕਾਰ ਨੂੰ ਇਸ ਸਬੰਧੀ ਪ੍ਰਭਾਵੀ ਕਦਮ ਚੁੱਕਣੇ ਚਾਹੀਦੇ ਹਨ ਅਤੇ ਉਦਯੋਗ ਨੂੰ ਮੁੜ ਸੁਰਜੀਤ ਕਰਨ ਲਈ ਪੰਜਾਬ ਨੂੰ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਹੈ। ਅੱਜ ਸਾਈਕਲ ‘ਤੇ ਜੀਐੱਸਟੀ 12 ਫੀਸਦੀ ਹੈ ਅਤੇ ਗਰੀਬ ਲੋਕ ਵੀ ਇਸ ਨੂੰ ਖਰੀਦ ਸਕਦੇ ਹਨ ਪਰ ਜੀਐੱਸਟੀ ਵਧਣ ਨਾਲ ਸਾਈਕਲ ਮਹਿੰਗਾ ਹੋ ਗਿਆ ਹੈ।

ਕਾਰੋਬਾਰੀ ਨੀਰਜ ਸਟੀਜਾ ਨੇ ਕਿਹਾ ਕਿ ਲੁਧਿਆਣਾ ਮੈਨੂਫੈਕਚਰਿੰਗ ਦਾ ਹੱਬ ਹੈ, ਪਰ ਇੱਥੇ ਕੋਈ ਏਅਰਪੋਰਟ ਨਹੀਂ ਹੈ। ਉਦਯੋਗ ਨੂੰ ਵਿਸ਼ੇਸ਼ ਪੈਕੇਜ ਦੀ ਸਖ਼ਤ ਲੋੜ ਹੈ। ਫੋਕਲ ਪੁਆਇੰਟ ‘ਤੇ ਵਿਸ਼ੇਸ਼ ਹਸਪਤਾਲ ਬਣਾਇਆ ਜਾਵੇ, ਤਾਂ ਜੋ ਮਜ਼ਦੂਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

Scroll to Top