ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕੇਂਦਰੀ ਬਜਟ 2022-23 ਪੇਸ਼ ਕਰਦੇ ਹੋਏ

ਚੰਡੀਗੜ੍ਹ, 1 ਫਰਵਰੀ 2022 : ਬਜਟ ਪੇਸ਼ ਕਰਨ ਦੌਰਾਨ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਨੇ ਹਾੜੀ ਦੇ ਸੀਜ਼ਨ 2021-22 ਵਿਚ ਕਣਕ ਦੀ ਖ਼ਰੀਦ ਅਤੇ ਸਾਉਣੀ ਦੇ ਸੀਜ਼ਨ 2021-22 ‘ਚ ਝੋਨੇ ਦੀ ਅਨੁਮਾਨਿਤ ਖ਼ਰੀਦ 163 ਲੱਖ ਕਿਸਾਨਾਂ ਤੋਂ 1208 ਲੱਖ ਮੀਟ੍ਰਿਕ ਟਨ ਕਣਕ ਅਤੇ ਝੋਨਾ ਕਵਰ ਕਰਕੇ ਅਤੇ 2.37 ਲੱਖ ਕਰੋੜ ਰੁਪਏ ਉਨ੍ਹਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦਾ ਸਿੱਧਾ ਭੁਗਤਾਨ ਕੀਤਾ ਜਾਵੇਗਾ |ਨਾਲ ਹੀ ਉਹਨਾਂ ਕਿਹਾ ਕਿ ਪੀ.ਐਮ. ਈਵਿਦਿਆ ਦੇ ਇਕ ਕਲਾਸ, ਇਕ ਟੀਵੀ ਚੈਨਲ ਪ੍ਰੋਗਰਾਮ ਨੂੰ 12 ਤੋਂ 200 ਟੀਵੀ ਚੈਨਲਾਂ ਤੱਕ ਵਧਾ ਦਿੱਤਾ ਜਾਵੇਗਾ। ਇਹ ਸਾਰੇ ਰਾਜਾਂ ਨੂੰ 1 ਤੋਂ 12 ਜਮਾਤਾਂ ਲਈ ਖੇਤਰੀ ਭਾਸ਼ਾਵਾਂ ਵਿਚ ਪੂਰਕ ਸਿੱਖਿਆ ਪ੍ਰਦਾਨ ਕਰਨ ਦੇ ਯੋਗ ਬਣਾਵੇਗਾ | ਡਿਜੀਟਲ ਰੁਪਿਆ ਬਲਾਕਚੈਨ ਅਤੇ ਹੋਰ ਤਕਨੀਕਾਂ ਦੀ ਵਰਤੋਂ ਕਰਕੇ ਜਾਰੀ ਕੀਤਾ ਜਾਵੇਗਾ। ਆਰ.ਬੀ.ਆਈ. ਵਲੋਂ 2022-23 ਤੋਂ ਜਾਰੀ ਕੀਤਾ ਜਾਵੇਗਾ। ਇਸ ਨਾਲ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ।

Scroll to Top