ਚੰਡੀਗੜ੍ਹ 02 ਮਈ 2022: ਸੋਮਵਾਰ ਯਾਨੀ ਅੱਜ ਪੰਜਾਬ ਦੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਇਸ ਸਬੰਧੀ ਪੋਰਟਲ ਲਾਂਚ ਕਰ ਦਿੱਤਾ ਗਿਆ ਹੈ। ਇਸ ਮੌਕੇ ‘ਤੇ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਇਸ ਵਾਰ ਜਨਤਾ ਬਜਟ ‘ਤੇ ਆਪਣੀ ਰਾਏ ਦੇ ਸਕੇਗੀ ਅਤੇ ਆਪਣੇ ਹਿਸਾਬ ਨਾਲ ਖ਼ੁਦ ਆਪਣਾ ਬਜਟ ਬਣਾ ਸਕੇਗੀ। ਪੰਜਾਬ ਦਾ ਬਜਟ ਪੇਸ਼ ਕਰਨ ਤੋਂ ਪਹਿਲਾਂ ਖਜ਼ਾਨਾ ਮੰਤਰੀ ਵੱਲੋਂ ਇਹ ਵੱਡੀ ਪਹਿਲ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਖ਼ੁਸ਼ਹਾਲ ਬਣਾਉਣ ਲਈ ਲੋਕ ਆਪਣੀ ਰਾਏ ਦੇ ਸਕਣਗੇ। ਉਨ੍ਹਾਂ ਕਿਹਾ ਕਿ ਇਹ ਇਤਿਹਾਸ ‘ਚ ਪਹਿਲੀ ਵਾਰ ਹੋਇਆ ਹੈ, ਜਦੋਂ ਸਰਕਾਰ ਲੋਕਾਂ ਦੀ ਰਾਏ ਪੁੱਛਣਾ ਚਾਹੁੰਦੀ ਹੈ।
ਫਰਵਰੀ 19, 2026 11:03 ਪੂਃ ਦੁਃ




