Finance Commission

Finance Commission: ਪੰਜਾਬ ਦਾ ਦੌਰਾ ਕਰੇਗਾ ਵਿੱਤ ਕਮਿਸ਼ਨ, ਪੰਜਾਬ ਸਰਕਾਰ ਵੱਲੋਂ ਤਿਆਰੀਆਂ ਸ਼ੁਰੂ

ਚੰਡੀਗੜ੍ਹ, 11 ਜੁਲਾਈ 2024: 16ਵਾਂ ਵਿੱਤ ਕਮਿਸ਼ਨ (Finance Commission) ਇਸ ਮਹੀਨੇ 22 ਅਤੇ 23 ਜੁਲਾਈ ਨੂੰ ਪੰਜਾਬ ਦਾ ਦੌਰਾ ਕਰਨ ਜਾ ਰਿਹਾ ਹੈ | ਇਸ ਸੰਬੰਧੀ ਪੰਜਾਬ ਸਰਕਾਰ ਨੇ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ | ਇਸ ਦੌਰਾਨ ਪੰਜਾਬ ਸਰਕਾਰ ਦੇ ਮੰਤਰੀ ਕਮਿਸ਼ਨ ਦੇ ਮੈਂਬਰਾਂ ਸਾਹਮਣੇ ਮਜ਼ਬੂਤ ਪ੍ਰੋਜੈਕਟ ਰੱਖ ਸਕਦੇ ਹਨ | ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ, ਹਰਪਾਲ ਸਿੰਘ ਚੀਮਾ ਸਮੇਤ ਕਈ ਮੰਤਰੀ ਮੌਜੂਦ ਰਹਿਣਗੇ |

ਇਸਦੇ ਨਾਲ ਹੀ ਪੰਜਾਬ ਸਰਕਾਰ ਇਸ ਦੌਰਾਨ ਪੇਂਡੂ ਵਿਕਾਸ ਫੰਡ, ਰਾਸ਼ਟਰੀ ਸਿਹਤ ਮਿਸ਼ਨ ਫੰਡ ਅਤੇ ਵਿਸ਼ੇਸ਼ ਪੂੰਜੀ ਸਹਾਇਤਾ ਫ਼ੰਡ ਬਾਰੇ ਵੀ ਗੱਲਬਾਤ ਹੋ ਸਕਦੀ ਹੈ | ਵਿੱਤ ਕਮਿਸ਼ਨ ਨਾਲ ਬੈਠਕ ‘ਚ ਪੰਜਾਬ ਦੇ ਘੱਟ ਵਸੀਲਿਆਂ ਦਾ ਮੁੱਦਾ ਵੀ ਉਠਾਇਆ ਜਾਵੇਗਾ। ਜੀਐਸਟੀ ਲਾਗੂ ਹੋਣ ਨਾਲ ਆਮਦਨ ਦੇ ਸਾਰੇ ਸਰੋਤ ਕੇਂਦਰ ਕੋਲ ਚਲੇ ਗਏ ਹਨ। ਇਸ ਕਾਰਨ ਸਰਕਾਰ ਨੂੰ ਵੀ ਨੁਕਸਾਨ ਹੋ ਰਿਹਾ ਹੈ। ਅਜਿਹਾ ਕੋਈ ਸੈਕਟਰ ਨਹੀਂ ਹੈ ਜਿਸ ਤੋਂ ਸਰਕਾਰ ਨੂੰ ਆਮਦਨ ਹੋ ਸਕੇ। ਇਸਦੇ ਨਾਲ ਹੀ ਮੁਖ ਮੰਤਰੀ 16 ਜੁਲਾਈ ਨੂੰ ਉੱਚ ਪੱਧਰੀ ਬੈਠਕ ਕਰ ਸਕਦੇ ਹਨ |

Scroll to Top