PCA Mohali

ਫਿਲਮਫੇਅਰ ਪੰਜਾਬੀ ਐਵਾਰਡਸ ਦੀ 8 ਸਾਲ ਬਾਅਦ ਵਾਪਸੀ, PCA ਮੋਹਾਲੀ ਵਿਖੇ ਹੋਵੇਗਾ ਸਮਾਗਮ

ਮੋਹਾਲੀ, 11 ਅਗਸਤ 2025: ਅੱਠ ਸਾਲਾਂ ਦੇ ਵਕਫ਼ੇ ਬਾਅਦ ਉਡੀਕੇ ਜਾ ਰਹੇ ਇਸ ਸਾਲ ਫਿਲਮਫੇਅਰ ਪੰਜਾਬੀ ਐਵਾਰਡਸ ਦੀ ਵਾਪਸੀ ਹੋਣ ਜਾ ਰਹੀ ਹੈ | ਇਸ ਸਾਲ 2025 ਦਾ ਐਡੀਸ਼ਨ ਮੋਹਾਲੀ ਦੇ ਪੀਸੀਏ ਸਟੇਡੀਅਮ ‘ਚ ਕਰਵਾਇਆ ਜਾਵੇਗਾ। ਇਹ ਪਹਿਲੀ ਵਾਰ ਹੈ ਜਦੋਂ ਇਸ ਸਥਾਨ ‘ਤੇ ਇੰਨੇ ਵੱਡੇ ਪੱਧਰ ‘ਤੇ ਸਮਾਗਮ ਹੋਵੇਗਾ, ਜਿਸ ਨਾਲ ਉਤਸ਼ਾਹ ਹੋਰ ਵੀ ਵਧ ਗਿਆ ਹੈ।

ਇਸ ਸਮਾਗਮ ਲਈ ਅਧਿਕਾਰਤ ਐਗਜ਼ੀਕਿਊਸ਼ਨ ਪਾਰਟਨਰ ਫੋਰਸ ਆਫ਼ ਟੈਲੇਂਟ ਪ੍ਰਾਈਵੇਟ ਲਿਮਟਿਡ ਹੈ। ਇਸ ਤੋਂ ਪਹਿਲਾਂ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਭਿਸ਼ੇਕ ਸਿੰਘ ਨੇ ਅੱਜ ਟਾਈਟਲ ਸਪਾਂਸਰ ਪ੍ਰਤੀਨਿਧੀ ਅਸ਼ਵਨੀ ਚੈਟਰਲੀ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੁਰਸਕਾਰਾਂ ਦੀਆਂ ਯੋਜਨਾਵਾਂ ਅਤੇ ਪੰਜਾਬੀ ਫਿਲਮ ਉਦਯੋਗ ਲਈ ਇਸਦੀ ਮਹੱਤਤਾ ਤੋਂ ਜਾਣੂ ਕਰਵਾਇਆ।

ਸ਼ਾਮ ਪੰਜਾਬੀ ਸਿਨੇਮਾ ਦੀ ਉੱਤਮਤਾ ਦਾ ਜਸ਼ਨ ਮਨਾਏਗੀ, ਜਿਸ ‘ਚ ਪ੍ਰਮੁੱਖ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਅਤੇ ਵੱਖ-ਵੱਖ ਸ਼੍ਰੇਣੀਆਂ ‘ਚ ਸ਼ਾਨਦਾਰ ਕੰਮ ਲਈ ਸਨਮਾਨ ਸ਼ਾਮਲ ਹਨ। ਲਗਭਗ ਇੱਕ ਦਹਾਕੇ ਬਾਅਦ ਫਿਲਮਫੇਅਰ ਪੰਜਾਬੀ ਐਵਾਰਡ ਦੀ ਵਾਪਸੀ ਨਾਲ ਦਰਸ਼ਕਾਂ ਅਤੇ ਫਿਲਮ ਭਾਈਚਾਰੇ ‘ਚ ਪਹਿਲਾਂ ਹੀ ਬਹੁਤ ਉਤਸ਼ਾਹ ਹੈ।

Read More: ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ, ਸ਼ਾਹਰੁਖ-ਵਿਕਰਾਂਤ ਬੈਸਟ ਐਕਟਰ, ਇਸ ਪੰਜਾਬੀ ਫਿਲਮ ਨੂੰ ਮਿਲੇਗਾ ਐਵਾਰਡ

Scroll to Top