ਚੰਡੀਗੜ੍ਹ, 15 ਮਾਰਚ 2025: ਪ੍ਰਸਿੱਧ ਅਦਾਕਾਰ ਅਤੇ ਫਿਲਮ ਨਿਰਮਾਤਾ ਦੇਬ ਮੁਖਰਜੀ (Deb Mukherjee) ਦਾ 14 ਮਾਰਚ 2025 ਨੂੰ 83 ਸਾਲ ਦੀ ਉਮਰ ‘ਚ ਮੁੰਬਈ ਸਥਿਤ ਆਪਣੇ ਨਿਵਾਸ ਸਥਾਨ ‘ਤੇ ਦਿਹਾਂਤ ਹੋ ਗਿਆ। ਦੇਬ ਮੁਖਰਜੀ ਕਾਫ਼ੀ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦੇ ਦਿਹਾਂਤ ਨਾਲ ਭਾਰਤੀ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਦੇਬ ਦੇ ਦਿਹਾਂਤ ਦੀ ਖ਼ਬਰ ਸੁਣਨ ਤੋਂ ਬਾਅਦ ਅਦਾਕਾਰ ਸ਼ਨੀਵਾਰ ਸਵੇਰੇ ਰਣਬੀਰ ਕਪੂਰ ਆਪਣੀ ਪਤਨੀ ਆਲੀਆ ਭੱਟ ਨਾਲ ਅਲੀਬਾਗ ਛੁੱਟੀਆਂ ਤੋਂ ਵਾਪਸ ਪਰਤੇ। ਅਯਾਨ (Ayan mukherjee) ਅਤੇ ਰਣਬੀਰ ਇੰਡਸਟਰੀ ‘ਚ ਕਰੀਬੀ ਦੋਸਤ ਹਨ ਅਤੇ ਉਨ੍ਹਾਂ ਨੇ ਵੇਕ ਅੱਪ ਸਿਡ, ਯੇ ਜਵਾਨੀ ਹੈ ਦੀਵਾਨੀ ਅਤੇ ਬ੍ਰਹਮਾਸਤਰ: ਭਾਗ ਇੱਕ – ਸ਼ਿਵਾ ‘ਚ ਇਕੱਠੇ ਕੰਮ ਕੀਤਾ ਹੈ। ਇਸ ਦੌਰਾਨ, ਅਨਿਲ ਕਪੂਰ, ਰਿਤਿਕ ਰੋਸ਼ਨ, ਕਾਜੋਲ, ਜਯਾ ਬੱਚਨ ਸਮੇਤ ਕਈ ਬਾਲੀਵੁੱਡ ਹਸਤੀਆਂ ਅਯਾਨ ਦੇ ਘਰ ਅੰਤਿਮ ਸ਼ਰਧਾਂਜਲੀ ਦੇਣ ਲਈ ਪਹੁੰਚੀਆਂ।
ਦੇਬ ਮੁਖਰਜੀ (Deb Mukherjee) ਦਾ ਜਨਮ 1932 ‘ਚ ਕੋਲਕਾਤਾ ‘ਚ ਹੋਇਆ ਸੀ। ਉਹ ਮਸ਼ਹੂਰ ਮੁਖਰਜੀ-ਸਮਰਥ ਫਿਲਮ ਪਰਿਵਾਰ ਨਾਲ ਸਬੰਧਤ ਸਨ। ਉਨ੍ਹਾਂ ਦੇ ਪਿਤਾ, ਸ਼ਸ਼ਧਰ ਮੁਖਰਜੀ, ਇੱਕ ਪ੍ਰਸਿੱਧ ਹਿੰਦੀ ਸਿਨੇਮਾ ਨਿਰਮਾਤਾ ਸਨ ਜਿਨ੍ਹਾਂ ਨੇ ਫਿਲਮਾਲਿਆ ਸਟੂਡੀਓ ਦੀ ਸਥਾਪਨਾ ਕੀਤੀ ਸੀ। ਦੇਬ ਮੁਖਰਜੀ ਦੇ ਭਰਾ, ਜੋਏ ਮੁਖਰਜੀ ਅਤੇ ਸ਼ੰਮੀ ਮੁਖਰਜੀ ਵੀ ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਸਨ। ਉਨ੍ਹਾਂ ਦਾ ਪੁੱਤਰ, ਅਯਾਨ ਮੁਖਰਜੀ (Ayan mukherjee), ਇਸ ਸਮੇਂ ਇੱਕ ਮਸ਼ਹੂਰ ਬਾਲੀਵੁੱਡ ਫਿਲਮ ਨਿਰਦੇਸ਼ਕ ਹੈ, ਜਿਸਨੇ ‘ਵੇਕ ਅੱਪ ਸਿਡ’ ਅਤੇ ‘ਯੇ ਜਵਾਨੀ ਹੈ ਦੀਵਾਨੀ’ ਵਰਗੀਆਂ ਸਫਲ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ।
ਦੇਬ ਮੁਖਰਜੀ ਦਾ ਫ਼ਿਲਮੀ ਕਰੀਅਰ
ਦੇਬ ਮੁਖਰਜੀ ਨੇ 1960 ਅਤੇ 1970 ਦੇ ਦਹਾਕੇ ‘ਚ ਹਿੰਦੀ ਸਿਨੇਮਾ ‘ਚ ਆਪਣਾ ਅਦਾਕਾਰੀ ਕਰੀਅਰ ਸ਼ੁਰੂ ਕੀਤਾ। ਉਨ੍ਹਾਂ ਨੇ ‘ਤੀਨ ਦੇਵੀਆਂ’ (1965), ‘ਅਬ ਇਨਸਾਫ਼ ਹੋਗਾ’ (1995) ਅਤੇ ‘ਘਰ ਕਾ ਚਿਰਾਗ’ (1989) ਵਰਗੀਆਂ ਫਿਲਮਾਂ ‘ਚ ਕੰਮ ਕੀਤਾ। ਉਸਦੀ ਅਦਾਕਾਰੀ ਦੀ ਸ਼ੈਲੀ ਅਤੇ ਸਾਦਗੀ ਨੇ ਉਨ੍ਹਾਂ ਨੂੰ ਦਰਸ਼ਕਾਂ ‘ਚ ਪ੍ਰਸਿੱਧ ਬਣਾਇਆ। ਅਦਾਕਾਰੀ ਤੋਂ ਇਲਾਵਾ, ਉਨ੍ਹਾਂ ਨੇ ਫਿਲਮ ਨਿਰਮਾਣ ‘ਚ ਵੀ ਆਪਣਾ ਹੱਥ ਅਜ਼ਮਾਇਆ ਅਤੇ ਕੁਝ ਫਿਲਮਾਂ ਦਾ ਨਿਰਮਾਣ ਕੀਤਾ।
ਦੇਬ ਮੁਖਰਜੀ ਦਾ ਅੰਤਿਮ ਸਸਕਾਰ 15 ਮਾਰਚ 2025 ਨੂੰ ਮੁੰਬਈ ਦੇ ਸ਼ਿਵਾਜੀ ਪਾਰਕ ਸ਼ਮਸ਼ਾਨਘਾਟ ‘ਚ ਕੀਤਾ ਗਿਆ। ਅੰਤਿਮ ਸਸਕਾਰ ਵਿੱਚ ਫਿਲਮ ਇੰਡਸਟਰੀ ਦੀਆਂ ਕਈ ਪ੍ਰਮੁੱਖ ਹਸਤੀਆਂ ਮੌਜੂਦ ਸਨ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਦੇ ਪੁੱਤਰ ਅਯਾਨ ਮੁਖਰਜੀ ਨੇ ਆਪਣੇ ਪਿਤਾ ਦੀ ਚਿਖਾ ਨੂੰ ਅਗਨੀ ਦਿੱਤੀ। ਅੰਤਿਮ ਸਸਕਾਰ ਇੱਕ ਸਾਦੇ ਢੰਗ ਨਾਲ ਕੀਤਾ ਗਿਆ ਜਿਸ ‘ਚ ਪਰਿਵਾਰਕ ਮੈਂਬਰ ਅਤੇ ਨਜ਼ਦੀਕੀ ਦੋਸਤ ਸ਼ਾਮਲ ਹੋਏ।
Read More: ਬਾਲੀਵੁੱਡ ਅਦਾਕਾਰਾ ਕਾਜਲ ਖਰੀਦਿਆ ਘਰ, ਜਾਣੋ ਵੇਰਵਾ