July 7, 2024 5:37 am
Hoshiarpur

Film Promotion: ਹਰਿਆਣਾ ਸਰਕਾਰ ਦਾ ਫਿਲਮ ਪ੍ਰੋਮੋਸ਼ਨ ‘ਤੇ ਵਿਸ਼ੇਸ਼ ਫੋਕਸ, 17 ਫਿਲਮਾਂ ਦੀ ਹੋਈ ਸਕ੍ਰੀਨਿੰਗ

ਚੰਡੀਗੜ੍ਹ, 14 ਜੂਨ 2024: (Film Promotion) ਹਰਿਆਣਾ ਫਿਲਮ ਐਂਡ ਇੰਨਟਰਟੇਨਮੈਂਟ ਪਾਲਿਸੀ ਤਹਿਤ ਸਕ੍ਰੀਨਿੰਗ -ਕਮ-ਇਵੈਲੂਏਸ਼ਨ ਕਮੇਟੀ ਦੀ ਚਾਰ ਦਿਨਾਂ ਦੀ ਦੂਜੀ ਮੀਟਿੰਗ ਦਾ ਨਵੀਂ ਦਿੱਲੀ ਮਹਾਦੇਵ ਰੋਡ ਸਥਿਤ ਫਿਲਮ ਡਿਵੀਜਨ ਓਡੀਟੋਰਿਅਮ ਵਿਚ ਸ਼ੁੱਕਰਵਾਰ ਨੂੰ ਸਮਾਪਤ ਹੋ ਗਿਆ। ਇਸ ਦੌਰਾਨ 17 ਫਿਲਮਾਂ (Films) ਦੀ ਸਕ੍ਰੀਨਿੰਗ ਹੋਈ।

ਸਕ੍ਰੀਨਿੰਗ ਪ੍ਰਕਿਰਿਆ ਦੀ ਸਮਾਪਤੀ ਮੌਕੇ ‘ਤੇ ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸੱਭਿਆਚਾਰ ਵਿਭਾਗ ਦੇ ਡਾਇਰੈਕਟਰ ਜਨਰਲ ਮਨਦੀਪ ਸਿੰਘ ਬਰਾੜ ਵਿਸ਼ੇਸ਼ ਰੂਪ ਨਾਲ ਮੌਜੂਦ ਰਹੇ। ਉਨ੍ਹਾਂ ਨੇ ਕਿਹਾ ਕਿ ਰਿਵਾਇਤੀ ਸੱਭਿਆਚਾਰ ਨੂੰ ਸੁਰੱਖਿਅਤ ਕਰਨ ਦੇ ਨਾਲ-ਨਾਲ ਫਿਲਮ ਨੀਤੀ ਰਾਹੀਂ ਸਿਨੇਮਾ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਸਰਕਾਰ ਵਿਕਾਸਮਈ ਰੂਪ ਦੇ ਨਾਲ ਹੀ ਸੱਭਿਆਚਾਰਕ ਨੂੰ ਵੀ ਕੇਂਦ੍ਰਿਤ ਕਰ ਯੋਜਨਾਵਾਂ ਨੂੰ ਮੂਰਤ ਰੂਪ ਦੇ ਰਹੀ ਹੈ। ਹਰਿਆਣਾ ਸਰਕਾਰ ਫਿਲਮ ਪ੍ਰੋਮੋਸ਼ਨ (Film Promotion) ਲਈ ਲਗਾਤਾਰ ਯਤਨਸ਼ੀਲ ਹੈ ਅਤੇ ਫੋਕਸ ਹਰ ਪਹਿਲੂ ‘ਤੇ ਕੀਤਾ ਜਾ ਰਿਹਾ ਹੈ। ਫਿਲਮਾਂ ਨੂੰ ਪ੍ਰੋਤਸਾਹਨ ਦੇਣ ਲਈ ਹੀ ਪਿਛਲੇ ਦੋ ਸਾਲਾਂ ਤੋਂ ਬਿਨੈ ਮੰਗ ਕਰ ਕੇ ਹਰਿਆਣਾ ਫਿਲਮ ਪ੍ਰੋਮੋਸ਼ਨ ਬੋਰਡ ਰਾਹੀਂ ਸਬਸਿਡੀ ਅਲਾਟ ਕਰਨ ਲਈ ਕਾਰਜ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਦੱਸਿਆ ਕਿ ਹਰਿਆਣਵੀਂ ਫਿਲਮਾਂ ਸਮੇਤ ਹੋਰ ਫਿਲਮਾਂ ਦੀ ਸ਼ੂਟਿੰਗ ਲਈ ਮਨਜ਼ੂਰੀ ਤਹਿਤ ਵਿਸ਼ੇਸ਼ ਸਥਾਨਾਂ ਨੂੰ ਚੋਣ ਕੀਤਾ ਗਿਆ ਹੈ। ਨਾਲ ਹੀ ਮਨਜ਼ੂਰੀ ਲਈ ਬਿਨੈ ਪ੍ਰਕ੍ਰਿਆ ਨੂੰ ਬੇਹੱਦ ਸਰਲ ਬਣਾਇਆ ਗਿਆ ਹੈ। ਹੁਣ ਆਨਲਾਈਨ ਬਿਨੈ ਕਰ ਕੇ ਸ਼ੂਟਿੰਗ ਤਹਿਤ ਮਨਜ਼ੂਰੀ ਲਈ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਛੇਤੀ ਹੀ ਇਕ ਸਮਾਗਮ ਇਕ ਪ੍ਰਬੰਧ ਕਰ ਕੇ ਸਕ੍ਰੀਨਿੰਗ ਵਿਚ ਚੋਣ ਕੀਤੀ ਫਿਲਮਾਂ ਦੇ ਲਈ ਸਬਸਿਡੀ ਪ੍ਰਦਾਨ ਕੀਤੀ ਜਾਵੇਗੀ।

ਮੀਟਿੰਗ ਦੇ ਸਮਾਪਨ ਮੌਕੇ ‘ਤੇ ਸਕ੍ਰੀਨਿੰਗ ਕਮ ਇਵੈਲੂਏਸ਼ਨ ਕਮੇਟੀ ਦੀ ਚੇਅਰਪਰਸਨ ਅਤੇ ਹੋਰ ਮੈਂਬਰਾਂ ਨੂੰ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਮਨਦੀਪ ਸਿੰਘ ਬਰਾੜ ਨੇ ਸਮ੍ਰਿਤੀ ਚਿੰਨ੍ਹ ਅਤੇ ਸ਼ਾਲ ਭੇਂਟ ਕਰ ਸਨਮਾਨਿਤ ਕੀਤਾ। ਚਾਰ ਦਿਨਾਂ ਦੀ ਮੀਟਿੰਗ ਵਿਚ ਸਕ੍ਰੀਨਿੰਗ ਕਮ ਇਵੈਲੂਏਸ਼ਨ ਕਮੇਟੀ ਦੀ ਚੇਅਰਪਰਸਨ ਮੀਤਾ ਵਸ਼ਿਸ਼ਠ ਕਮੇਟੀ ਦੇ ਮੈਂਬਰ ਅਤੇ ਸੁਪਵਾ ਦੇ ਵਾਇਸ ਚਾਂਸਲਰ ਗਜੇਂਦਰ ਚੌਹਾਨ, ਮੈਂਬਰ ਗਿਰੀਸ਼ ਧਮੀਜਾ, ਅਤੁਲ ਗੰਗਵਾਰ, ਰਾਜੀਵ ਭਾਟੀਆ, ਕਲਾ ਅਤੇ ਸੱਭਿਆਚਾਰ ਵਿਭਾਗ ਤੋਂ ਕਲਾ ਅਧਿਕਾਰੀ ਤਾਨੀਆ ਜੇ ਐਸ ਚੌਹਾਨ ਤੇ ਸੁਮਨ ਦਾਂਗੀ ਸਮੇਤ ਹੋਰ ਮੈਂਬਰ ਸ਼ਾਮਲ ਰਹੇ।

ਇਸ ਮੌਕੇ ‘ਤੇ ਸੂਚਨਾ, ਜਨਸੰਪਰਕ, ਭਾਸ਼ਾ ਅਤੇ ਸੱਭਿਆਚਾਰ ਵਿਭਾਗ ਦੇ ਵਧੀਕ ਨਿਦੇਸ਼ਕ ਵਿਵੇਕ ਕਾਲੀਆ, ਸੰਯੁਕਤ ਨਿਦੇਸ਼ਕ ਫਿਲਮ ਨੀਰਜ ਕੁਮਾਰ, ਉੱਪ ਨਿਦੇਸ਼ਕ ਅਮਿਤ ਪਵਾਰ ਸਮੇਤ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਰਹੇ।