ਚੰਡੀਗੜ੍ਹ, 18 ਅਪ੍ਰੈਲ 2023: ਤੁਰਕੀ ਅਤੇ ਸੀਰੀਆ ਤੋਂ ਬਾਅਦ ਹੁਣ ਫਿਜੀ (Fiji) ਵਿੱਚ ਭੁਚਾਲ ਦੀ ਖ਼ਬਰ ਹੈ | ਹਾਲਾਂਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਦੇ ਅਨੁਸਾਰ, ਫਿਜੀ ਵਿੱਚ ਮੰਗਲਵਾਰ ਨੂੰ 6.3 ਤੀਬਰਤਾ ਦਾ ਭੂਚਾਲ ਆਇਆ।
ਜਿਕਰਯੋਗ ਹੈ ਕਿ ਫਿਜੀ (Fiji) ਦੱਖਣੀ ਪ੍ਰਸ਼ਾਂਤ ਦਾ ਇੱਕ ਦੇਸ਼ ਹੈ। ਇਹ 300 ਤੋਂ ਵੱਧ ਟਾਪੂਆਂ ਦਾ ਇੱਕ ਸਮੂਹ ਹੈ। ਐਨ.ਸੀ.ਐੱਸ ਨੇ ਦੱਸਿਆ ਕਿ ਭੂਚਾਲ ਸਵੇਰੇ 10 ਵਜੇ ਦੇ ਕਰੀਬ ਆਇਆ। ਇਸ ਦਾ ਕੇਂਦਰ ਧਰਤੀ ਦੇ ਹੇਠਾਂ 569 ਕਿਲੋਮੀਟਰ ਦੀ ਡੂੰਘਾਈ ‘ਤੇ ਹੈ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇਕ ਹਫਤੇ ਦੇ ਅੰਦਰ ਇਹ ਦੂਜਾ ਭੂਚਾਲ ਹੈ। ਸੰਯੁਕਤ ਰਾਜ ਭੂ-ਵਿਗਿਆਨ ਸਰਵੇਖਣ (ਯੂਐਸਜੀਐਸ) ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਫਿਜੀ ਵਿੱਚ ਰਿਕਟਰ ਪੈਮਾਨੇ ‘ਤੇ 4.3 ਦੀ ਤੀਬਰਤਾ ਵਾਲਾ ਭੂਚਾਲ ਆਇਆ ਸੀ। ਇਸ ਦੇ ਨਾਲ ਹੀ ਇਸ ਤੋਂ ਪਹਿਲਾਂ 6 ਫਰਵਰੀ ਨੂੰ ਤੁਰਕੀ ਅਤੇ ਸੀਰੀਆ ‘ਚ ਵੀ ਭਿਆਨਕ ਭੂਚਾਲ ਕਾਰਨ ਤਬਾਹੀ ਹੋਈ ਸੀ। ਇਸ ਵਿੱਚ 50 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।