Jammu

ਜੰਮੂ ਕਸ਼ਮੀਰ ‘ਚ ਅੱਜ ਦੂਜੇ ਦਿਨ ਵੀ ਮੁਕਾਬਲਾ ਜਾਰੀ, ਜੰਗਲਾਂ ‘ਚ ਹੋਰ ਅੱ.ਤ.ਵਾ.ਦੀ.ਆਂ ਦੇ ਲੁਕੇ ਹੋਣ ਦੀ ਸੰਭਾਵਨਾ

29 ਅਕਤੂਬਰ 2024: ਜੰਮੂ-ਕਸ਼ਮੀਰ (Jammu and Kashmir) ਦੇ ਅਖਨੂਰ ‘ਚ ਮੰਗਲਵਾਰ ਨੂੰ ਯਾਨੀ ਕਿ ਅੱਜ ਦੂਜੇ ਦਿਨ ਵੀ ਮੁਕਾਬਲਾ ਜਾਰੀ ਹੈ। ਸੂਤਰਾਂ ਮੁਤਾਬਕ (ਐੱਲ.ਓ.ਸੀ.) ਨੇੜੇ ਭੱਠਲ ਇਲਾਕੇ ਦੇ ਜੰਗਲਾਂ ‘ਚ ਕੁਝ ਹੋਰ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੰਭਾਵਨਾ ਹੈ। ਕੱਲ੍ਹ ਇਸ ਮੁਕਾਬਲੇ ਵਿੱਚ 3 ਅੱਤਵਾਦੀ ਮਾਰੇ ਗਏ ਸਨ। ਜਿਨ੍ਹਾਂ ‘ਚੋਂ 2 ਅੱਤਵਾਦੀਆਂ (terrorists)  ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਅੱਤਵਾਦੀ ਦੀ ਲਾਸ਼ ਨੂੰ ਬਰਾਮਦ ਕਰਨ ਲਈ ਆਪਰੇਸ਼ਨ ਜਾਰੀ ਹੈ।

 

ਦਰਅਸਲ ਇਨ੍ਹਾਂ ਅੱਤਵਾਦੀਆਂ ਨੇ ਸੋਮਵਾਰ ਸਵੇਰੇ ਕਰੀਬ 7:26 ਵਜੇ ਫੌਜ ਦੀ ਐਂਬੂਲੈਂਸ ‘ਤੇ ਹਮਲਾ ਕੀਤਾ ਸੀ। ਹਾਲਾਂਕਿ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਹਮਲੇ ਤੋਂ ਬਾਅਦ ਅੱਤਵਾਦੀ ਜੰਗਲ ਵੱਲ ਭੱਜ ਗਏ ਸਨ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਚਲਾਈ ਅਤੇ ਕਰੀਬ 5 ਘੰਟੇ ਦੀ ਕੋਸ਼ਿਸ਼ ਤੋਂ ਬਾਅਦ 3 ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ। ਮੁਕਾਬਲੇ ਵਿੱਚ ਫੌਜ ਦਾ ਫੈਂਟਮ ਡੌਗ ਵੀ ਸ਼ਹੀਦ ਹੋ ਗਿਆ।

 

ਇਸ ਤੋਂ ਪਹਿਲਾਂ 24 ਅਕਤੂਬਰ ਨੂੰ ਬਾਰਾਮੂਲਾ ‘ਚ ਅੱਤਵਾਦੀਆਂ ਨੇ ਫੌਜ ਦੇ ਵਾਹਨ ‘ਤੇ ਹਮਲਾ ਕੀਤਾ ਸੀ, ਜਿਸ ‘ਚ 3 ਜਵਾਨ ਅਤੇ 2 ਪੋਰਟਰਾਂ ਦੀ ਜਾਨ ਚਲੀ ਗਈ ਸੀ।

Scroll to Top