ਪਟਿਆਲਾ, 12 ਜਨਵਰੀ 2024: ਪਟਿਆਲੇ ਦਾ ਨਵਾਂ ਬੱਸ ਸਟੈਂਡ (bus stand) ਇੱਕ ਵਾਰ ਫਿਰ ਸੁਰਖੀਆਂ ‘ਚ ਹੈ | ਪਟਿਆਲੇ ਦੇ ਨਵੇਂ ਬੱਸ ਸਟੈਂਡ ਦੇ ਵਿੱਚ ਸਮੋਸੇ ਵਾਲੀ ਦੁਕਾਨ ਤੇ ਕੁਝ ਨੌਜਵਾਨ ਆਉਂਦੇ ਹਨ ਅਤੇ ਉਹਨਾਂ ਵੱਲੋਂ ਸਮੋਸਿਆਂ ਦੀ ਮੰਗ ਕੀਤੀ ਜਾਂਦੀ ਹੈ ਤੇ ਜਦੋਂ ਦੁਕਾਨਦਾਰ ਉਹਨਾਂ ਤੋਂ ਪੈਸੇ ਦੀ ਮੰਗ ਕਰਦਾ ਤਾਂ ਉਹ ਨੌਜਵਾਨ ਉਸ ਦੁਕਾਨਦਾਰ ਤੇ ਉਸ ਦੁਕਾਨ ਤੇ ਕੰਮ ਕਰਨ ਵਾਲੇ ਮੁੰਡਿਆਂ ਦੇ ਨਾਲ ਕੁੱਟਮਾਰ ਕਰ ਦਿੱਤੀ | ਇਸਦੇ ਨਾਲ ਹੀ ਉਹਨਾਂ ‘ਤੇ ਤਲਵਾਰਾਂ ਚਲਾ ਦਿੱਤੀਆਂ |
ਦੁਕਾਨਦਾਰ ਦੇ ਮੁਤਾਬਕ ਜਦੋਂ ਸਮੋਸੇ ਖਾਣ ਤੋਂ ਬਾਅਦ ਉਹ ਉਹਨਾਂ ਤੋਂ ਪੈਸੇ ਮੰਗੇ ਤਾਂ ਨੌਜਵਾਨ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਤੇ ਉਨ੍ਹਾਂ ਨੇ ਪੀੜਤ ਉੱਪਰ ਹਮਲਾ ਕਰ ਦਿੱਤਾ | ਜਿਸ ਦੇ ਵਿੱਚ ਇੱਕ ਬੀਬੀ ਵੀ ਜ਼ਖਮੀ ਦੱਸੀ ਜਾ ਰਹੀ ਹੈ | ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਹਨ ਤੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਸੂਚਨਾ ਮਿਲੀ ਸੀ ਜਿਸ ਦੇ ਅਧਾਰ ‘ਤੇ ਉਹ ਉਥੇ ਪਹੁੰਚੇ ਹਨ |
ਪੁਲਿਸ ਜਾਂਚ ਕਰ ਰਹੀ ਹੈ ਕਿ ਕਿਹੜੇ ਮੁਲਜ਼ਮਾਂ ਵੱਲੋਂ ਇਹ ਕੁੱਟਮਾਰ ਕੀਤੀ ਗਈ ਹੈ | ਸੀਸੀਟੀਵੀ ਕੈਮਰੇ ਖੰਗਾਲੇ ਜਾਣਗੇ ਤੇ ਉਸ ਤੋਂ ਬਾਅਦ ਜਿਹੜੀ ਬਣਦੀ ਕਾਰਵਾਈ ਉਹ ਕੀਤੀ ਜਾਵੇਗੀ ਪੁਲਿਸ ਮੁਤਾਬਕ ਤਿੰਨ ਬੰਦੇ ਜ਼ਖਮੀ ਹੋਏ ਹਨ ਤੇ ਜਿਸ ਦੇ ਸਿਰ ਤੇ ਸੱਟਾਂ ਲੱਗੀਆਂ ਨੇ ਤੇ ਇੱਕ ਬੀਬੀ ਵੀ ਜ਼ਖਮੀ ਦੱਸੀ ਜਾ ਰਹੀ ਹੈ |
ਇਹ ਪਟਿਆਲਾ ਦਾ ਉਹੀ ਨਵਾਂ ਬੱਸ ਸਟੈਂਡ (bus stand) ਹੈ, ਜਿੱਥੇ ਅੱਜ ਤੋਂ ਤਿੰਨ ਦਿਨ ਪਹਿਲਾਂ ਗੋਲੀਆਂ ਵੀ ਚੱਲੀਆਂ ਸਨ | ਪ੍ਰਸ਼ਾਸਨ ਅਤੇ ਪੁਲਿਸ ‘ਤੇ ਵੱਡੇ ਸਵਾਲ ਖੜੇ ਹੁੰਦੇ ਹਨ | ਅਮਨ ਕਾਨੂੰਨ ਵਿਵਸਥਾ ਨੂੰ ਲੈ ਕੇ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਹਨ ਅਤੇ ਆਮ ਲੋਕ ਜਿਹੜੇ ਬੱਸ ਸਟੈਂਡ ਰੋਜ਼ਾਨਾ ਦੀ ਤਰ੍ਹਾਂ ਬੱਸ ਸਟੈਂਡ ਆਉਂਦੇ ਜਾਂਦੇ ਹਨ, ਉਹਨਾਂ ਦੇ ਮਨਾਂ ਦੇ ਵਿੱਚ ਇੱਕ ਡਰ ਦੇਖਿਆ ਗਿਆ ਹੈ |