Mansa

ਮਾਨਸਾ ਜੇਲ੍ਹ ‘ਚ ਕੈਦੀਆਂ ਵਿਚਾਲੇ ਲੜਾਈ, ਇਕ ਕੈਦੀ ਗੰਭੀਰ ਜ਼ਖਮੀ

ਮਾਨਸਾ, 22 ਜੁਲਾਈ 2023: ਮਾਨਸਾ (Mansa Jail) ਜੇਲ੍ਹ ਦੇ ਵਿਚ ਕੈਦੀਆਂ ਦੀ ਆਪਸ ਦੇ ਵਿੱਚ ਲੜਾਈ ਦੀ ਖ਼ਬਰ ਸਾਹਮਣੇ ਆ ਰਹੀ ਹੈ, ਜਿਨ੍ਹਾਂ ਦੇ ਵਿੱਚ ਇੱਕ ਕੈਦੀ ਗੰਭੀਰ ਜ਼ਖਮੀ ਹੋਇਆ ਹੈ | ਜਿਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ | ਜ਼ਖਮੀ ਕੈਦੀ ਨੇ ਦੱਸਿਆ ਕਿ ਉਸ ‘ਤੇ ਕਈ ਵਿਅਕਤੀਆਂ ਵੱਲੋਂ ਰਾੜ ਦੇ ਨਾਲ ਹਮਲਾ ਕੀਤਾ ਗਿਆ ਹੈ | ਉਕਤ ਵਿਅਕਤੀ ਨੇ ਦੱਸਿਆ ਕਿ ਮੇਰੀ ਉਨਾਂ ਨਾਲ ਕੋਈ ਦੁਸ਼ਮਣੀ ਨਹੀਂ ਸੀ।

ਹਮਲੇ ਦੇ ਚੱਲਦਿਆਂ ਕੈਦੀ ਦੇ ਲੱਤਾਂ ਅਤੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਹਨ। ਜ਼ਖਮੀ ਕੈਦੀ ਜਗਦੇਵ ਸਿੰਘ ਨੇ ਦੱਸਿਆ ਕਿ ਉਹ ਕੱਲ ਹੀ ਜੇਲ੍ਹ ਦੇ ਵਿੱਚ ਗਿਆ ਹੈ ਅਤੇ ਜੇਲ੍ਹ ਵਿੱਚ ਇੱਕ ਨੌਜਵਾਨ ਨੇ ਉਸਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਤੇਰੇ ‘ਤੇ ਕੁਝ ਲੋਕ ਜਾਨਲੇਵਾ ਹਮਲਾ ਕਰਨ ਦੀ ਤਾਕ ਵਿੱਚ ਹਨ, ਉਕਤ ਕੈਦੀ ਨੇ ਕਿਹਾ ਕਿ ਮੈਂ ਦੱਸਿਆ ਸੀ ਕਿ ਮੇਰੇ ਉਪਰ ਕੁਝ ਲੋਕ ਹਮਲਾ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਮੈਨੂੰ ਅਲੱਗ ਬੈਰਕ ਵਿਚ ਪਾਉਣ ਦੇ ਲਈ ਕਹਿ ਦਿੱਤਾ ਸੀ, ਪਰ ਤਿੰਨ ਵਜੇ ਜਦੋਂ ਬੈਰਕਾਂ ਖੋਲੀਆਂ ਗਈਆਂ ਤਾਂ ਸੁੱਖੀ ਅਤੇ ਰਾਜਵਿੰਦਰ ਨੇ ਆਪਣੇ ਸਾਥੀਆਂ ਸਮੇਤ ਲੋਹੇ ਦੀਆਂ ਰਾੜ ਦੇ ਨਾਲ ਮੇਰੇ ‘ਤੇ ਹਮਲਾ ਕਰ ਦਿੱਤਾ | ਜਿਸ ਨਾਲ ਮੇਰੇ ਸਿਰ ਅਤੇ ਲੱਤਾਂ ਤੇ ਸੱਟਾਂ ਲੱਗੀਆਂ ਹਨ |

ਉਨ੍ਹਾਂ ਦੱਸਿਆ ਕਿ ਮੈਨੂੰ ਚਾਰ ਵਜੇ ਦੇ ਕਰੀਬ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਸੀ ਜ਼ਖਮੀ ਜਗਦੇਵ ਸਿੰਘ ਨੇ ਦੱਸਿਆ ਕਿ ਮੇਰੀ ਇਹਨਾਂ ਵਿਅਕਤੀਆਂ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਲੜਾਈ ਨਹੀਂ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਦੁਸ਼ਮਣੀ ਹੈ ਪਰ ਪਤਾ ਨਹੀਂ ਮੇਰੇ ਉੱਪਰ ਜਾਨਲੇਵਾ ਹਮਲਾ ਕਿਉਂ ਕੀਤਾ ਗਿਆ।

ਸਿਵਲ ਹਸਪਤਾਲ ਦੇ ਡਾ. ਰਵਨੀਤ ਨੇ ਦੱਸਿਆ ਕਿ ਉਨ੍ਹਾਂ ਕੋਲ ਮਾਨਸਾ ਜੇਲ੍ਹ (Mansa jail)  ਦੇ ਵਿੱਚੋਂ ਇੱਕ ਵਿਅਕਤੀ ਜਖ਼ਮੀ ਹਾਲਤ ਦੇ ਵਿਚ ਆਇਆ ਹੈ, ਜਿਸ ਦਾ ਨਾਮ ਜਗਦੇਵ ਸਿੰਘ ਹੈ ਅਤੇ ਉਸ ਦੇ ਸਿਰ ਅਤੇ ਲੱਤਾਂ ਤੇ ਗੰਭੀਰ ਸੱਟਾਂ ਹਨ ਅਤੇ ਸਿਵਲ ਹਸਪਤਾਲ ਦੇ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ ਤੇ ਜੇਲ੍ਹ ਦੇ ਵਿੱਚ ਲੜਾਈ ਹੋਈ ਦੱਸੀ ਜਾ ਰਹੀ ਹੈ।

 

Scroll to Top