Manipur

ਮਣੀਪੁਰ ਦਰਿੰਦਗੀ ਮਾਮਲੇ ‘ਚ ਪੰਜਵਾਂ ਦੋਸ਼ੀ ਗ੍ਰਿਫਤਾਰ, ਪੀੜਤਾਂ ‘ਚ ਫੌਜੀ ਜਵਾਨ ਦੀ ਘਰਵਾਲੀ ਵੀ ਸ਼ਾਮਲ

ਚੰਡੀਗੜ੍ਹ, 22 ਜੁਲਾਈ 2023: ਮਣੀਪੁਰ (Manipur) ਦਰਿੰਦਗੀ ਮਾਮਲੇ ‘ਚ ਪੰਜਵੇਂ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਗ੍ਰਿਫਤਾਰ ਕੀਤੇ ਗਏ 4 ਦੋਸ਼ੀਆਂ ਨੂੰ ਸ਼ੁੱਕਰਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ। ਉਸ ਨੂੰ 11 ਦਿਨਾਂ ਲਈ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਦੂਜੇ ਪਾਸੇ ਚੂਰਾਚਾਂਦਪੁਰ ਜ਼ਿਲ੍ਹੇ ਵਿੱਚ 5000 ਕੁੱਕੀ ਭਾਈਚਾਰੇ ਨਾਲ ਸੰਬੰਧਿਤ ਬੀਬੀਆਂ ਨੇ ਕਾਲੇ ਕੱਪੜੇ ਪਾ ਕੇ ਇਸ ਘਟਨਾ ਦਾ ਵਿਰੋਧ ਕੀਤਾ ਹੈ।

ਇੰਫਾਲ ‘ਚ ਵੀ ਬੀਬੀਆਂ ਸੜਕਾਂ ‘ਤੇ ਉਤਰ ਆਈਆਂ ਅਤੇ ਟਾਇਰ ਸਾੜੇ। ਸੁਰੱਖਿਆ ਬਲਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਇੱਕ ਹਿੰਦੀ ਨਿਊਜ਼ ਚੈੱਨਲ ‘ਚ ਲੱਗੀ ਖ਼ਬਰ ਮੁਤਾਬਕ ਇਸ ਘਟਨਾ ਵਿੱਚ ਪੀੜਤ ਦਾ ਪਤੀ ਕਾਰਗਿਲ ਜੰਗ ਵਿੱਚ ਲੜ ਚੁੱਕਾ ਹੈ। ਉਸ ਨੇ ਕਿਹਾ, ‘ਮੈਂ ਕਾਰਗਿਲ ਯੁੱਧ ‘ਚ ਦੇਸ਼ ਨੂੰ ਦੁਸ਼ਮਣਾਂ ਤੋਂ ਬਚਾਇਆ, ਭਾਰਤੀ ਸ਼ਾਂਤੀ ਸੈਨਾ ਦੇ ਹਿੱਸੇ ਵੱਜੋਂ ਸ੍ਰੀ ਲੰਕਾ ਵਿੱਚ ਵੀ ਰਿਹਾ| ਪਰ ਮੈਂ ਆਪਣੀ ਪਤਨੀ ਅਤੇ ਪਿੰਡ ਵਾਸੀਆਂ ਨੂੰ ਨਹੀਂ ਬਚਾ ਸਕਿਆ। ਇਸਤੋਂ ਮੈਂ ਬਹੁਤ ਪਰੇਸ਼ਾਨ ਅਤੇ ਦੁਖੀ ਹਾਂ | ਪੀੜਤਾ ਦਾ ਪਤੀ ਅਸਾਮ ਰਾਈਫਲਜ਼ ‘ਚ ਸੂਬੇਦਾਰ ਪੋਸਟ’ ਤੇ ਸੀ।

ਖ਼ਬਰਾਂ ਮੁਤਾਬਕ ਇੱਕ ਪੀੜਤ ਦੇ ਪਤੀ ਨੇ ਕਿਹਾ ਕਿ ਹਜ਼ਾਰਾਂ ਲੋਕਾਂ ਦੀ ਭੀੜ ਨੇ ਪਿੰਡ ‘ਤੇ ਹਮਲਾ ਕਰ ਦਿੱਤਾ ਸੀ। ਮੈਂ ਆਪਣੀ ਪਤਨੀ ਅਤੇ ਪਿੰਡ ਵਾਸੀਆਂ ਨੂੰ ਭੀੜ ਤੋਂ ਨਹੀਂ ਬਚਾ ਸਕਿਆ। ਪੁਲਿਸ ਵਾਲਿਆਂ ਨੇ ਵੀ ਸਾਨੂੰ ਸੁਰੱਖਿਆ ਨਹੀਂ ਦਿੱਤੀ। ਭੀੜ ਤਿੰਨ ਘੰਟੇ ਤੱਕ ਅੱਤਿਆਚਾਰ ਕਰਦੀ ਰਹੀ। ਮੇਰੀ ਪਤਨੀ ਨੇ ਕਿਸੇ ਤਰ੍ਹਾਂ ਇੱਕ ਪਿੰਡ ਵਿੱਚ ਪਨਾਹ ਲਈ।

ਦੂਜੇ ਪਾਸੇ ਮਣੀਪੁਰ (Manipur) ਹਿੰਸਾ ਨੂੰ ਲੈ ਕੇ ਸੰਸਦ ਦੇ ਸੈਸ਼ਨ ਦੇ ਦੂਜੇ ਦਿਨ ਸ਼ੁੱਕਰਵਾਰ (21 ਜੁਲਾਈ) ਨੂੰ ਵਿਰੋਧੀ ਪਾਰਟੀਆਂ ਨੇ ਹੰਗਾਮਾ ਕੀਤਾ। ਇਸ ਕਾਰਨ ਸਦਨ ਦੀ ਕਾਰਵਾਈ ਵਿੱਚ ਵਿਘਨ ਪਿਆ। ਦੋਵਾਂ ਸਦਨਾਂ ਦੀ ਕਾਰਵਾਈ 24 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਚਰਚਾ ਲਈ ਤਿਆਰ ਹੈ। ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੇ ਦੋਵਾਂ ਸਦਨਾਂ ਵਿੱਚ ਚਰਚਾ ਦਾ ਨੋਟਿਸ ਦਿੱਤਾ ਸੀ।

Scroll to Top