Lieutenant Siddharth Yadav

ਲੈਫਟੀਨੈਂਟ ਸਿਧਾਰਥ ਯਾਦਵ ਦੀ ਅੰਤਿਮ ਵਿਦਾਈ ‘ਤੇ ਭੁੱਬਾਂ ਮਾਰ ਰੋਈ ਮੰਗਤੇਰ, ਕਿਹਾ-“ਤੂੰ ਕਿਹਾ ਸੀ ਕਿ ਲੈਣ ਆਵੇਂਗਾ”

ਚੰਡੀਗੜ੍ਹ, 05 ਅਪ੍ਰੈਲ 2025: ਗੁਜਰਾਤ ਦੇ ਜਾਮਨਗਰ ‘ਚ 2 ਅਪ੍ਰੈਲ ਨੂੰ ਭਾਰਤੀ ਹਵਾਈ ਫੌਜ ਦੇ ਜੈਗੁਆਰ ਜਹਾਜ਼ ਹਾਦਸੇ ‘ਚ ਸ਼ਹੀਦ ਹੋਏ ਫਲਾਇੰਗ ਲੈਫਟੀਨੈਂਟ ਸਿਧਾਰਥ ਯਾਦਵ Lieutenant Siddharth Yadav)  ਦਾ ਅੰਤਿਮ ਸਸਕਾਰ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਭਾਲਖੀ ਮਾਜਰਾ ਵਿਖੇ ਕੀਤਾ ਗਿਆ। ਇਸ ਤੋਂ ਪਹਿਲਾਂ ਪਿੰਡ ਦੇ ਲੋਕਾਂ ਅਤੇ ਉੱਘੇ ਲੋਕਾਂ ਨੇ ਸਿਧਾਰਥ ਯਾਦਵ ਦੀ ਅੰਤਿਮ ਦਰਸਨ ਕਰਨ ਆਏ ਅਤੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਵਿਦਾਇਗੀ ਦਿੱਤੀ।

ਅੰਤਿਮ ਸਸਕਾਰ ਤੋਂ ਪਹਿਲਾਂ, ਸਿਧਾਰਥ ਯਾਦਵ ਦੀ ਮੰਗੇਤਰ ਸਾਨੀਆ ਮ੍ਰਿਤਕ ਦੇਹ ਵੇਖਦੇ ਹੋਏ ਕਹਿੰਦੀ ਰਹੀ, ਮੈਨੂੰ ਇੱਕ ਵਾਰ ਉਸਦਾ (ਸਿਧਾਰਥ ਦਾ) ਚਿਹਰਾ ਦਿਖਾਓ। ਸਾਨੀਆ ਨੇ ਕਿਹਾ ਕਿ ਉਸਨੂੰ ਸਿਧਾਰਥ ਦੀ ਸ਼ਹਾਦਤ ‘ਤੇ ਮਾਣ ਹੈ। ਮੰਗੇਤਰ ਨੂੰ ਰੋਂਦੀ ਦੇਖ ਕੇ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ।

ਸਿਧਾਰਥ ਯਾਦਵ ਦੀ ਅੰਤਿਮ ਵਿਦਾਈ ‘ਤੇ ਉਸਦੀ ਮੰਗੇਤਰ ਸਾਨੀਆ ਮ੍ਰਿਤਕ ਦੇਹ ਵੇਖਦੇ ਕਹਿੰਦੀ ਹੈ ਕਿ ਬੇਬੀ, ਤੂੰ ਮੈਨੂੰ ਲੈਣ ਨਹੀਂ ਆਇਆ, ਤੂੰ ਕਿਹਾ ਸੀ ਕਿ ਤੂੰ ਆਵੇਂਗਾ। ਇਹ ਲਾਈਨ ਉੱਥੇ ਮੌਜੂਦ ਲੋਕਾਂ ਦੇ ਦਿਲਾਂ ਨੂੰ ਛੂਹ ਰਹੀ ਸੀ, ਉੱਥੇ ਮੌਜੂਦ ਲੋਕਾਂ ਦੀਆਂ ਅੱਖਾਂ ‘ਚੋਂ ਹੰਝੂ ਨਹੀਂ ਰੁਕ ਰਹੇ ਸਨ।

ਦਰਅਸਲ, ਸਾਨੀਆ ਅਤੇ ਸਿਧਾਰਥ ਯਾਦਵ ਦੀ ਮੰਗਣੀ 23 ਮਾਰਚ ਨੂੰ ਹੋਈ ਸੀ। ਦੋਵਾਂ ਦਾ ਵਿਆਹ 2 ਨਵੰਬਰ ਨੂੰ ਹੋਣਾ ਸੀ, ਪਰ ਇਸ ਤੋਂ ਪਹਿਲਾਂ ਹੀ ਗੁਜਰਾਤ ‘ਚ ਇੱਕ ਜੈਗੁਆਰ ਲੜਾਕੂ ਜਹਾਜ਼ ਹਾਦਸੇ ‘ਚ ਸਿਧਾਰਥ ਯਾਦਵ ਦੀ ਜਾਨ ਚਲੀ ਗਈ।

ਸਿਧਾਰਥ (Lieutenant Siddharth Yadav) ਦੀ ਅੰਤਿਮ ਯਾਤਰਾ ਵਿੱਚ ਵੱਡੀ ਗਿਣਤੀ ‘ਚ ਲੋਕ ਮੌਜੂਦ ਸਨ। ਸਾਰਿਆਂ ਦੀਆਂ ਅੱਖਾਂ ਨਮ ਸਨ। ਆਪਣੇ ਪੁੱਤਰ ਦੀ ਮ੍ਰਿਤਕ ਦੇਹ ਦੇਖ ਕੇ, ਸਿਧਾਰਥ ਦੀ ਮਾਂ ਰੋਂਦੇ ਹੋਏ ਬੇਹੋਸ਼ ਹੋ ਗਈ। ਇਸ ਸਮੇਂ ਦੌਰਾਨ ਲੈਫਟੀਨੈਂਟ ਦੀ ਟੋਪੀ ਮਾਂ ਨੇ ਪਹਿਨੀ ਹੋਈ ਸੀ। ਹਵਾਈ ਫੋਜ ਦੇ ਜਵਾਨਾਂ ਨੇ ਸਿਧਾਰਥ ਦੀ ਫੋਟੋ ਉਸਦੀ ਮਾਂ ਨੂੰ ਦਿੱਤੀ।

Lieutenant Siddharth Yadav

ਸਿਧਾਰਥ ਦੇ ਪਿਤਾ ਸੁਸ਼ੀਲ ਯਾਦਵ ਨੇ ਕਿਹਾ ਕਿ ਇਹ ਉਨ੍ਹਾਂ ਦਾ ਸੁਪਨਾ ਸੀ ਕਿ ਉਨ੍ਹਾਂ ਦਾ ਪੁੱਤਰ ਐਬਰ ਸਟਾਫ ਦਾ ਮੁਖੀ ਬਣਨ ਤੋਂ ਬਾਅਦ ਹੀ ਘਰ ਵਾਪਸ ਆਵੇ। ਇਹ ਹਰ ਹਵਾਈ ਫੋਜ ਅਧਿਕਾਰੀ ਦੇ ਪਿਤਾ ਦਾ ਸੁਪਨਾ ਹੁੰਦਾ ਹੈ, ਉਨ੍ਹਾਂ ਦਾ ਵੀ ਇਹੀ ਸੁਪਨਾ ਸੀ। ਜਦੋਂ ਸਿਧਾਰਥ ਘਰੋਂ ਚਲਾ ਗਿਆ, ਤਾਂ ਸਿਰਫ਼ ਵਿਆਹ ਬਾਰੇ ਹੀ ਚਰਚਾ ਸੀ। ਇਸ ਸਬੰਧੀ ਤਿਆਰੀਆਂ ਚੱਲ ਰਹੀਆਂ ਸਨ। ਉਸਨੇ ਦੱਸਿਆ ਕਿ ਮੇਰੀਆਂ ਚਾਰ ਪੀੜ੍ਹੀਆਂ ਫੌਜ ‘ਚ ਰਹੀਆਂ ਹਨ। ਸਿਧਾਰਥ ਇੱਕ ਬਹਾਦਰ ਬੱਚਾ ਸੀ, ਹਮੇਸ਼ਾ ਆਪਣੇ ਆਪ ਨੂੰ ਅੱਗੇ ਰੱਖਣ ਦੀ ਕੋਸ਼ਿਸ਼ ਕਰਦਾ ਸੀ।

ਸਿਧਾਰਥ ਨੇ 2016 ‘ਚ ਐਨਡੀਏ ਦੀ ਪ੍ਰੀਖਿਆ ਪਾਸ ਕੀਤੀ। ਇਸ ਤੋਂ ਬਾਅਦ, ਤਿੰਨ ਸਾਲ ਦੀ ਸਿਖਲਾਈ ਲੈਣ ਤੋਂ ਬਾਅਦ, ਉਹ ਇੱਕ ਲੜਾਕੂ ਪਾਇਲਟ ਵਜੋਂ ਹਵਾਈ ਫੋਜ ‘ਚ ਸ਼ਾਮਲ ਹੋ ਗਿਆ। ਦੋ ਸਾਲਾਂ ਬਾਅਦ ਉਸਨੂੰ ਤਰੱਕੀ ਮਿਲੀ ਅਤੇ ਉਹ ਫਲਾਈਟ ਲੈਫਟੀਨੈਂਟ ਬਣ ਗਿਆ।

Read More: IAF Plane Crash: ਭਾਰਤੀ ਹਵਾਈ ਫੌਜ ਦਾ ਜੈਗੁਆਰ ਲੜਾਕੂ ਜਹਾਜ਼ ਹਰਿਆਣਾ ‘ਚ ਹੋਇਆ ਹਾਦਸਾਗ੍ਰਸਤ

Scroll to Top