ਚੰਡੀਗੜ੍ਹ, 15 ਮਾਰਚ 2025: ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ (Bandaru Dattatreya) ਨੇ ਹਰਿਆਣਾ ਰਾਜਭਵਨ ‘ਚ ਹੋਲੀ ਦੇ ਸਮਾਗਮ ‘ਚ ਹਿੱਸਾ ਲਿਆ | ਇਸਦੇ ਨਾਲ ਹੀ ਪ੍ਰਮਾਤਮਾ ਤੋਂ ਕਾਮਨਾ ਕੀਤੀ ਕਿ ਰੰਗਾਂ ਦਾ ਇਹ ਤਿਉਹਾਰ ਹਰ ਸਾਰਿਆਂ ਦੇ ਮਨ ‘ਚ ਨਵੇਂ ਜੋਸ਼, ਉਤਸਾਹ ਅਤੇ ਉਰਜਾ ਦਾ ਸੰਚਾਰ ਕਰੇ।
ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ (Bandaru Dattatreya) ਨੇ ਕਿਹਾ ਕਿ ਰੰਗਾਂ ਦਾ ਤਿਉਹਾਰ ਹੋਲੀ ਭਾਰਤ ਦਾ ਮਹਾਨ ਸੱਭਿਆਚਾਰ ਅਨੋਖੇ ਉਲਾਸ ਨੂੰ ਸਮੇਟੇ ਹੋਏ ਹੈ। ਭਾਰਤੀ ਸੱਭਿਆਚਾਰ ਹਮੇਸ਼ਾ ਤੋਂ ਭਿੰਨਤਾਵਾਂ ‘ਚ ਏਕਤਾ ਦਾ ਗਵਾਹ ਰਿਹਾ ਹੈ। ਰੰਗਾਂ ਦਾ ਇਹ ਤਿਉਹਾਰ ਹੋਲੀ ਅਨੇਕਤਾ ‘ਚ ਏਕਤਾ, ਖੁਸ਼ੀ, ਆਪਸੀ ਪ੍ਰੇਮ ਅਤੇ ਭਾਈਚਾਰੇ ਦਾ ਪ੍ਰਤੀਕ ਹੈ।
ਇਸ ਸਮਾਗਮ ‘ਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਹਰਿਆਣਾ ਵਿਧਾਨ ਸਭਾ ਸਪੀਕਰ ਹਰਵਿੰਦਰ ਕਲਿਆਣ, ਹਰਿਆਣਾ ਵਿਧਾਨ ਸਭਾ ਡਿਪਟੀ ਸਪੀਕਰ ਡਾ. ਕ੍ਰਿਸ਼ਣ ਲਾਲ ਮਿੱਢਾ, ਵਿਧਾਇਕ, ਸਾਬਕਾ ਵਿਧਾਇਕ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਪੁਲਿਸ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ, ਅਨੇਕ ਪ੍ਰਸਾਸ਼ਨਿਕ ਅਧਿਕਾਰੀ, ਵੱਖ-ਵੱਖ ਕਮਿਸ਼ਨ ਤੇ ਬੋਰਡ ਦੇ ਚੇਅਰਮੈਨ ਸਮੇਤ ਹੋਰ ਵਿਅਕਤੀ ਵੀ ਮੌਜੂਦ ਸਨ।
Read More: ਹੋਲੀ ਦਾ ਤਿਉਹਾਰ ਸਮਾਜ ਨੂੰ ਏਕਤਾ ਦੇ ਧਾਗੇ ‘ਚ ਬੰਨ੍ਹਣ ਦਾ ਸੰਦੇਸ਼ ਦਿੰਦੀ ਹੈ: CM ਨਾਇਬ ਸਿੰਘ ਸੈਣੀ