ਫ਼ਿਰੋਜ਼ਪੁਰ: ਟ੍ਰੈਫ਼ਿਕ ਪੁਲਿਸ ਨੇ ਕੁੜੀਆਂ ਦੇ ਕਾਲਜ ਬਾਹਰ ਗੇੜੀਆਂ ਮਾਰਨ ਵਾਲੇ ਨੌਜਵਾਨਾਂ ਨੂੰ ਸਿਖਾਇਆ ਸਬਕ

24 ਸਤੰਬਰ 2204: ਫ਼ਿਰੋਜ਼ਪੁਰ ‘ਚ ਟਰੈਫਿਕ ਨਿਯਮਾਂ ਨੂੰ ਲੈਕੇ ਲਗਾਤਾਰ ਟਰੈਫਿਕ ਪੁਲਿਸ ਵੱਲੋਂ ਥਾਂ ਥਾਂ ਨਾਕਾਬੰਦੀ ਕੀਤੀ ਗਈ ਹੈ| ਪਰ ਕੁੱਝ ਨੌਜਵਾਨ ਅਜਿਹੇ ਵੀ ਹਨ ਜੋ ਸ਼ਰੇਆਮ ਟਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਜਿਨ੍ਹਾਂ ਨੂੰ ਸਬਕ ਸਿਖਾਉਣ ਲਈ ਅੱਜ ਟਰੈਫਿਕ ਪੁਲਿਸ ਵੱਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਦੇ ਚਲਦਿਆਂ ਅੱਜ ਟਰੈਫਿਕ ਪੁਲਿਸ ਵੱਲੋਂ ਫਿਰੋਜ਼ਪੁਰ ਦੇ ਦੇਵ ਸਮਾਜ ਕਾਲਜ ਦੇ ਬਾਹਰ ਨਾਕਾ ਲਗਾਇਆ ਗਿਆ ਅਤੇ ਬਿਨਾਂ ਨੰਬਰੀ ਅਤੇ ਗੇੜੀਆਂ ਮਾਰਨ ਵਾਲੇ ਨੌਜਵਾਨਾਂ ਦੇ ਚਲਾਨ ਕੱਟੇ ਗਏ।

ਫਿਰੋਜ਼ਪੁਰ ਦੇ ਐਸ.ਐਸ. ਪੀ ਸੌਮਿਆ ਮਿਸ਼ਰਾ ਨੂੰ ਮਿਲੀ ਸ਼ਿਕਾਇਤ ਤੋਂ ਬਾਅਦ ਟਰੈਫਿਕ ਇੰਚਾਰਜ ਜਸਵਿੰਦਰ ਸਿੰਘ ਸੰਧੂ ਵੱਲੋਂ ਇੱਕ ਨਾਕਾ ਲਗਾਇਆ ਗਿਆ ਜਿਸ ਦੌਰਾਨ ਜੋ ਨੌਜਵਾਨ ਕਾਲਜ ਦੇ ਬਾਹਰ ਗੇੜੀਆਂ ਲਗਾਉਂਦੇ ਸਨ। ਉਨ੍ਹਾਂ ਦੇ ਕਾਗਜ ਚੈੱਕ ਕੀਤੇ ਗਏ ਪਰ ਕਾਗਜ਼ ਆਂ ਪੂਰੇ ਹੋਣ ‘ਤੇ ਓਹਨਾ ਨੌਜਵਾਨਾਂ ਦੇ ਚਲਾਨ ਕੱਟੇ ਗਏ ਹਨ ਅਤੇ ਜੋ ਬਿਨਾਂ ਨੰਬਰੀ ਵਾਹਨ ਗੁੰਮ ਰਹੇ ਸਨ।

(ਫਿਰੋਜ਼ਪੁਰ ਰਿਪੋਰਟਰ: ਪਰਮਜੀਤ ਸਖਾਣਾ)

Scroll to Top