29 ਅਕਤੂਬਰ 2024: ਦੀਵਾਲੀ (diwali) ਦਾ ਤਿਉਹਾਰ ਆਉਣ ਵਾਲਾ ਹੈ ਅਤੇ ਲੋਕ ਰਾਤ ਸਮੇਂ ਆਤਿਸ਼ਬਾਜ਼ੀ ਦੀ ਵਰਤੋਂ ਕਰਦੇ ਹਨ, ਜਿਸ ਕਾਰਨ ਕਈ ਥਾਵਾਂ ‘ਤੇ ਅੱਗ (fire) ਲੱਗਣ ਵਰਗੀ ਘਟਨਾ ਵਾਪਰਦੀ ਹੈ ਤਾਂ ਫਾਇਰ ਬ੍ਰਿਗੇਡ (fire brigade) ਦੀਆਂ ਗੱਡੀਆਂ ਉਸ ਅੱਗ ‘ਤੇ ਕਾਬੂ ਪਾਉਂਦੀਆਂ ਹਨ ਵਿਭਾਗ ਕੋਲ ਜ਼ਿਲ੍ਹੇ ਵਿੱਚ ਦੋ ਵੱਡੇ ਵਾਹਨ ਅਤੇ ਇੱਕ ਛੋਟਾ ਵਾਹਨ ਤਿਆਰ ਕੀਤਾ ਗਿਆ ਹੈ।
ਇਸ ਸਬੰਧੀ ਜਦੋਂ ਫਾਇਰ ਬਿ੍ਗੇਡ ਦੇ ਮੁਲਾਜ਼ਮਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਫ਼ਿਰੋਜ਼ਪੁਰ ਸ਼ਹਿਰ ‘ਚ ਫਾਇਰ ਬ੍ਰਿਗੇਡ ਕੋਲ ਦੋ ਵੱਡੀਆਂ ਗੱਡੀਆਂ ਅਤੇ ਇੱਕ ਛੋਟੀ ਗੱਡੀ ਹੈ ਜੋ ਕਿ ਅੱਗ ਵਰਗੀਆਂ ਘਟਨਾਵਾਂ ‘ਤੇ ਕਾਬੂ ਪਾਉਣ ਲਈ ਬਾਜ਼ਾਰਾਂ ‘ਚ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਕਈ ਮੁਲਾਜ਼ਮ ਕੱਚੇ ਹੋਣ ਦੇ ਨਾਲ-ਨਾਲ ਪੱਕੇ ਵੀ ਹਨ।