12 ਨਵੰਬਰ 2024: ਫ਼ਿਰੋਜ਼ਪੁਰ (ferozpur) ਅੰਦਰ ਇੱਕ ਪਾਸੇ ਜ਼ਿਲ੍ਹਾਂ ਪ੍ਰਸ਼ਾਸ਼ਨ ਪਰਾਲੀ ਸਾੜਨ ਨੂੰ ਲੈ ਕੇ ਕਿਸਾਨਾਂ (kisan) ਤੇ ਪਰਚੇ ਦਰਜ ਕਰ ਰਿਹਾ, ਦੂਸਰੇ ਪਾਸੇ ਹੁਣ ਪ੍ਰਸ਼ਾਸ਼ਨ ਖੁਦ ਸਵਾਲਾਂ ਦੇ ਘੇਰੇ ਵਿੱਚ ਫਸਦਾ ਹੋਇਆ ਨਜ਼ਰ ਆ ਰਿਹਾ ਹੈ। ਦਰਅਸਲ ਫ਼ਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ ਤੇ ਸਥਿਤ ਸ਼ਹੀਦੀ ਸਮਾਰਕ ਨੂੰ ਲੈ ਕੇ ਜਾਣ ਵਾਲੇ ਰਸਤੇ ਤੇ ਕੂੜੇ ਦੇ ਵੱਡੇ-ਵੱਡੇ ਢੇਰ ਲਗਾ ਦਿਨ ਦਿਹਾੜੇ ਅੱਗ ਲਗਾਈ ਜਾ ਰਹੀ ਹੈ। ਜਿਸਦਾ ਧੂੰਆਂ ਆਸਮਾਨ ਵਿੱਚ ਫੈਲ ਰਿਹਾ ਹੈ, ਜਿਸਨੂੰ ਲੈ ਕੇ ਆਸ-ਪਾਸ ਦੇ ਲੋਕਾਂ ਨੇ ਪ੍ਰਸ਼ਾਸ਼ਨ ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ।
ਉਥੇ ਹੀ ਲੋਕਾਂ ਨੇ ਕਿਹਾ ਕਿ ਜ਼ਿਲ੍ਹਾਂ ਪ੍ਰਸ਼ਾਸ਼ਨ ਨੂੰ ਕਿਸਾਨਾਂ ਦੀ ਪਰਾਲੀ ਦਾ ਧੂੰਆਂ ਤਾਂ ਨਜਰ ਆ ਰਿਹਾ ਹੈ। ਪਰ ਪ੍ਰਸ਼ਾਸ਼ਨ ਨੂੰ ਇਹ ਦਿਨ ਦਿਹਾੜੇ ਕੂੜੇ ਦੇ ਢੇਰਾਂ ਨੂੰ ਲੱਗ ਰਹੀ ਅੱਗ ਨਜਰ ਨਹੀਂ ਆ ਰਹੀ ਲੋਕਾਂ ਨੇ ਦੱਸਿਆ ਕਿ ਇਸ ਅੱਗ ਅਤੇ ਕੂੜੇ ਦੇ ਢੇਰਾਂ ਨੂੰ ਲੈਕੇ ਉਹ ਕਈ ਵਾਰ ਜ਼ਿਲ੍ਹਾਂ ਪ੍ਰਸ਼ਾਸ਼ਨ ਨੂੰ ਜਾਣੂੰ ਕਰਵਾ ਚੁੱਕੇ ਹਨ। ਪਰ ਪ੍ਰਸ਼ਾਸ਼ਨ ਸਭ ਕੁੱਝ ਜਾਣਦੇ ਹੋਏ ਵੀ ਨਜਰਅੰਦਾਜ ਕਰ ਰਿਹਾ ਹੈ।