ਫਿਰੋਜ਼ਪੁਰ, 04 ਅਕਤੂਬਰ 2025: Ferozepur News: ਫਿਰੋਜ਼ਪੁਰ ‘ਚ ਇੱਕ ਪਿਤਾ ਨੇ ਆਪਣੀ ਧੀ ਨੂੰ ਨਹਿਰ ‘ਚ ਸੁੱਟ ਕੇ ਕਤਲ ਕਰ ਦਿੱਤਾ। ਉਸਦੇ ਹੱਥ ਬੰਨ੍ਹੇ ਹੋਏ ਸਨ ਅਤੇ ਉਸਦੀ ਮਾਂ ਵੀ ਉੱਥੇ ਮੌਜੂਦ ਸੀ। ਪਿਤਾ ਨੇ ਪੂਰੀ ਘਟਨਾ ਦੀ ਵੀਡੀਓ ਵੀ ਬਣਾਈ, ਜੋ ਹੁਣ ਸਾਹਮਣੇ ਆਈ ਹੈ।
ਪੁਲਿਸ ਜਾਂਚ ਦੇ ਮੁਤਾਬਕ ਮੁਲਜ਼ਮ ਪੰਜ ਧੀਆਂ ਦਾ ਪਿਤਾ ਸੀ ਅਤੇ ਅਕਸਰ ਆਪਣੀ ਵੱਡੀ ਧੀ (17 ਸਾਲ) ਦੇ ਚਰਿੱਤਰ ‘ਤੇ ਕਥਿਤ ਤੌਰ ‘ਤੇ ਸ਼ੱਕ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਅਕਸਰ ਹੀ ਆਪਣੀ ਧੀ ਨਾਲ ਬਹੁਤ ਸਖ਼ਤ ਰਹਿੰਦਾ ਸੀ | ਪੁਲਿਸ ਨੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ |
ਮ੍ਰਿਤਕ ਦੀ ਮਾਸੀ ਨੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪੁਲਿਸ ਪੁੱਛਗਿੱਛ ਦੌਰਾਨ, ਦੋਸ਼ੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਨੂੰ ਕਈ ਵਾਰ ਸਮਝਾਉਣ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਉਸਨੂੰ ਨਜ਼ਰਅੰਦਾਜ਼ ਕਰ ਰਹੀ ਸੀ, ਇਸ ਲਈ ਉਸਨੇ ਉਸਨੂੰ ਮਾਰ ਦਿੱਤਾ। ਇਹ ਘਟਨਾ 30 ਸਤੰਬਰ ਨੂੰ ਵਾਪਰੀ ਹੈ।
ਵੀਡੀਓ ‘ਚ ਦੋਸ਼ੀ ਆਪਣੀ ਧੀ ਨੂੰ ਪੁੱਛਦਾ ਹੈ, “ਪਿਆਰ ‘ਚ ਕੀ ਕਮੀ ਸੀ?” ਧੀ ਜਵਾਬ ਦਿੰਦੀ ਹੈ, “ਕੁਝ ਨਹੀਂ।” ਫਿਰ, ਉਹ ਕਹਿੰਦਾ ਹੈ, “ਫਿਰ…” ਫਿਰ ਉਹ ਉਸਦਾ ਹੱਥ ਫੜ ਕੇ ਨਹਿਰ ਵੱਲ ਲੈ ਜਾਂਦਾ ਹੈ। ਪਤਨੀ ਉਸਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਅਤੇ ਰੋਂਦੇ ਹੋਏ ਆਪਣੀ ਧੀ ਨੂੰ ਕਹਿੰਦੀ ਹੈ – ‘ਰੁਕੋ।’ ਪਰ ਪਿਤਾ ਧੀ ਨੂੰ ਜ਼ੋਰ ਨਾਲ ਧੱਕਾ ਦਿੰਦਾ ਹੈ ਅਤੇ ਉਸਨੂੰ ਨਹਿਰ ‘ਚ ਸੁੱਟ ਦਿੰਦਾ ਹੈ।
Read More: Ferozepur News: ਫਿਰੋਜ਼ਪੁਰ ‘ਚ ਨਸ਼ੇ ਦੀ ਓਵਰਡੋਜ਼ ਨਾਲ ਤਿੰਨ ਨੌਜਵਾਨਾਂ ਦੀ ਮੌ.ਤ