Medical Stores

Ferozepur News: ਜ਼ੀਰਾ ਦੇ ਮੈਡੀਕਲ ਸਟੋਰਾਂ ‘ਤੇ ਡਰੱਗ ਇੰਸਪੈਕਟਰ ਤੇ ਪੁਲਿਸ ਵੱਲੋਂ ਛਾਪੇਮਾਰੀ, ਕਈ ਦਵਾਈਆਂ ਜ਼ਬਤ

ਫਿਰੋਜ਼ਪੁਰ , 24 ਜੂਨ, 2024: ਨਸ਼ਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਦੀਆਂ ਟੀਮਾਂ ਵੱਲੋਂ ਸੂਬੇ ਭਰ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ | ਇਸਦੇ ਨਾਲ ਨਸ਼ਾ ਤਸਕਰੀ ਦੋਸ਼ ‘ਚ ਗ੍ਰਿਫਤਾਰੀਆਂ ਵੀ ਕੀਤੀਆਂ ਹਨ | ਇਸੇ ਤਹਿਤ ਅੱਜ ਫਿਰੋਜ਼ਪੁਰ ਦੇ ਜ਼ੀਰਾ ‘ਚ ਕੁਝ ਮੈਡੀਕਲ ਸਟੋਰਾਂ (Medical Stores) ‘ਤੇ ਡਰੱਗ ਇੰਸਪੈਕਟਰ ਸੋਨੀਆ ਗੁਪਤਾ ਅਤੇ ਜ਼ੀਰਾ ਪੁਲਿਸ ਨੇ ਆਪਣੀਆਂ ਟੀਮਾਂ ਸਮੇਤ ਛਾਪੇਮਾਰੀ ਕੀਤੀ ਅਤੇ ਕੁਝ ਦਵਾਈਆਂ ਕਬਜੇ ‘ਚ ਲਈਆਂ ਗਈਆਂ ਹਨ।

ਇਸ ਛਾਪੇਮਾਰੀ ਦੌਰਾਨ ਪੁਲਿਸ ਨੇ ਪ੍ਰੈਗਾ ਕੈਪਸੂਲ ਬਰਾਮਦ ਕੀਤੇ, ਜਿਨਾਂ ਦੇ ਬਿੱਲ ਉਹਨਾਂ ਵੱਲੋਂ ਨਹੀਂ ਪੇਸ਼ ਕੀਤੇ ਗਏ | ਜਿਸ ਕਾਰਨ ਕੈਪਸੂਲਾਂ ਨੂੰ ਜ਼ਬਤ ਕਰ ਲਿਆ ਗਿਆ | ਇਸਦੇ ਨਾਲ ਹੀ ਉਹਨਾਂ ਨੇ ਹੋਰਨਾਂ ਮੈਡੀਕਲ ਸਟੋਰਾਂ (Medical Stores) ‘ਤੇ ਵੀ ਛਾਪੇਮਾਰੀ ਕੀਤੀ | ਪਰ ਉਹਨਾਂ ਨੂੰ ਕੁਝ ਵੀ ਬਰਾਮਦ ਨਹੀਂ ਹੋਇਆ | ਦੱਸਿਆ ਜਾ ਰਿਹਾ ਹੈ ਕਿ ਕੁਝ ਜਣੇ ਮੈਡੀਕਲ ਸਟੋਰ ਬੰਦ ਕਰਕੇ ਪਹਿਲਾਂ ਹੋ ਚਲੇ ਗਏ |

Scroll to Top