Ferozepur News: ਸਕੂਲ ਭੁੱਖਾ ਗਿਆ ਸੀ ਮਾਸੂਮ, ਅਧਿਆਪਕ ਨੇ ਬਣਾਈ ਵੀਡੀਓ ਹੋ ਗਈ ਵਾਇਰਲ

26 ਨਵੰਬਰ 2204: ਫ਼ਿਰੋਜ਼ਪੁਰ (ferozpur) ਦੇ ਕਸਬਾ ਮਮਦੋਟ ਦੇ ਨਾਲ ਲੱਗਦੇ ਪਿੰਡ ਸੈਦੇ ਦੇ ਇੱਕ ਨਰਸਰੀ ਕਲਾਸ (nursery class) ਦੇ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ(soacial medi)  ‘ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਬੱਚਾ ਆਪਣੇ ਅਧਿਆਪਕ (teacher) ਨੂੰ ਬੜੇ ਹੀ ਦਰਦ ਭਰੇ ਲਹਿਜੇ ਵਿੱਚ ਕਹਿ ਰਿਹਾ ਹੈ ਕਿ ਮੈਂ ਅੱਜ ਕੰਮ ਨਹੀਂ ਕਰਕੇ ਆਇਆ ਹਾਂ ਕਿਉਂਕਿ ਘਰ ‘ਚ ਕੋਈ ਕਮੀ ਸੀ।

 

ਇਸ ਵੀਡੀਓ ਦੀ ਸੱਚਾਈ ਜਾਣਨ ਲਈ ਜਦੋਂ “ਦਾ ਅਨਮਿਊਟ”, ਦੀ ਟੀਮ ਫ਼ਿਰੋਜ਼ਪੁਰ ਦੇ ਇਸ ਪਿੰਡ ਪਹੁੰਚੀ ਅਤੇ ਵੀਡੀਓ ਬਣਾਉਣ ਵਾਲੇ ਬੱਚੇ ਅਤੇ ਅਧਿਆਪਕ ਨਾਲ ਗੱਲਬਾਤ ਕੀਤੀ ਤਾਂ ਅਧਿਆਪਕ ਨੇ ਦੱਸਿਆ ਕਿ ਮਾਸੂਮ ਬੱਚਾ ਸਕੂਲ ਦਾ ਕੰਮ ਕਿਉ ਨਹੀਂ ਕਰਕੇ ਆਇਆ | ਜਦੋਂ ਉਹ ਘਟਨਾ ਬਾਰੇ ਦੱਸ ਰਿਹਾ ਸੀ ਤਾਂ ਬੱਚੇ ਦੀ ਮਾਸੂਮੀਅਤ ਨੂੰ ਦੇਖ ਕੇ ਉਸ ਨੇ ਅਚਾਨਕ ਇਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਜਦੋਂ ਬੱਚੇ ਨੇ ਦੱਸਿਆ ਕਿ ਉਸ ਦੇ ਘਰ ਆਟਾ ਨਾ ਹੋਣ ਕਾਰਨ ਖਾਣਾ ਨਹੀਂ ਬਣ ਸਕਿਆ ਅਤੇ ਉਸ ਨੇ ਖਾਣਾ ਨਹੀਂ ਖਾਧਾ। ਫ਼ਿਰ ਕਿਸੇ ਨੇ ਉਸ ਨੂੰ ਸੁਝਾਅ ਦਿੱਤਾ ਕਿ ਜੇਕਰ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਪਾਈ ਜਾਵੇ ਤਾਂ ਸ਼ਾਇਦ ਕੋਈ ਵਿਅਕਤੀ ਪਰਿਵਾਰ ਦੀ ਮਦਦ ਲਈ ਅੱਗੇ ਆਵੇ। ਅਧਿਆਪਕ ਨੇ ਦੱਸਿਆ ਕਿ ਉਸ ਨੂੰ ਇਹ ਸੁਝਾਅ ਪਸੰਦ ਆਇਆ ਅਤੇ ਉਸ ਨੇ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤੀ ਜੋ ਹੁਣ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

 

ਅਧਿਆਪਕ ਨੇ ਦੱਸਿਆ ਕਿ ਜਦੋਂ ਉਸ ਨੇ ਇਸ ਬੱਚੇ ਦੀ ਇਹ ਵੀਡੀਓ ਬਣਾਈ ਤਾਂ ਬੱਚਿਆਂ ਵੱਲੋਂ ਕਹੇ ਗਏ ਸ਼ਬਦਾਂ ਨੇ ਉਸ ਦਾ ਰੋਣਾ ਕਢਾ ਦਿੱਤਾ। ਅਧਿਆਪਕ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਬੱਚੇ ਦਾ ਨਾਮ ਅੰਮ੍ਰਿਤ ਹੈ ਅਤੇ ਉਸ ਦੀ ਉਮਰ ਸਿਰਫ਼ 5 ਸਾਲ ਹੈ ਜੋ ਕਿ ਆਪਣੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਨਰਸਰੀ ਜਮਾਤ ਵਿੱਚ ਪੜ੍ਹਦਾ ਹੈ। ਇਨ੍ਹਾਂ ਮਾਸੂਮ ਬੱਚਿਆਂ ਦੇ ਮਾਪੇ ਬਹੁਤ ਗਰੀਬ ਹਨ। ਜੇਕਰ ਉਸ ਦੇ ਪਿਤਾ ਨੂੰ ਕੰਮ ਮਿਲਦਾ ਹੈ ਤਾਂ ਘਰ ਵਿਚ ਖਾਣਾ ਤਿਆਰ ਕੀਤਾ ਜਾਂਦਾ ਹੈ ਅਤੇ ਕਈ ਵਾਰ ਕੰਮ ਨਾ ਮਿਲਣ ‘ਤੇ ਉਸ ਨੂੰ ਕਈ ਵਾਰ ਖਾਲੀ ਪੇਟ ਸੌਣਾ ਪੈਂਦਾ ਹੈ।

 

ਉਥੇ ਹੀ ਇਸ ਬੱਚੇ ਦੀ ਮਾਂ ਨੇ ਦੱਸਿਆ ਕਿ ਉਸ ਦਿਨ ਵੀ ਕੁਝ ਅਜਿਹਾ ਹੀ ਵਾਪਰਿਆ ਸੀ ਕਿ ਬੱਚਿਆਂ ਨੂੰ ਸਕੂਲ ਭੇਜਣ ਸਮੇਂ ਉਸ ਨੇ ਦੇਖਿਆ ਕਿ ਘਰ ਵਿੱਚ ਆਟਾ ਨਹੀਂ ਹੈ ਅਤੇ ਆਪਣੇ ਬੱਚਿਆਂ ਨੂੰ ਖੁਆਉਣ ਲਈ ਉਹ ਨੇੜੇ ਦੇ ਦੋ ਘਰਾਂ ਵਿੱਚ ਆਟਾ ਮੰਗਣ ਗਈ ਪਰ ਮਿਲਿਆ ਨਹੀਂ । ਜਿਸ ਕਾਰਨ ਉਸ ਨੂੰ ਆਪਣੇ ਬੇਟੇ ਅੰਮ੍ਰਿਤ ਨੂੰ ਭੁੱਖਾ ਸਕੂਲ ਭੇਜਣਾ ਪਿਆ। ਲੋਕਾਂ ਦਾ ਮੰਨਣਾ ਹੈ ਕਿ ਪਿੰਡ ਵਿੱਚ ਬਹੁਤ ਸਾਰੇ ਲੰਗਰ ਲਗਾਏ ਜਾਂਦੇ ਹਨ। ਪਰ ਲੰਗਰ ਪ੍ਰਦਾਤਾ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਜਿਹੇ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਅਜਿਹੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਸਾਧਨ ਵੀ ਮੁਹੱਈਆ ਕਰਵਾਏ ਜਾਣੇ ਚਾਹੀਦੇ ਹਨ ਤਾਂ ਜੋ ਕੋਈ ਵੀ ਬੱਚਾ ਜਾਂ ਗਰੀਬ ਪਰਿਵਾਰ ਭੁੱਖਾ ਨਾ ਰਹੇ ਅਤੇ ਜੇਕਰ ਕੁਝ ਨਹੀਂ ਤਾਂ ਅਜਿਹੇ ਗਰੀਬ ਪਰਿਵਾਰਾਂ ਨੂੰ ਦੋ ਵਕਤ ਦੀ ਰੋਟੀ ਜ਼ਰੂਰ ਮਿਲਣੀ ਚਾਹੀਦੀ ਹੈ|

Scroll to Top