ਚੰਡੀਗੜ੍ਹ, 16 ਸਤੰਬਰ 2024: ਫ਼ਿਰੋਜਪੁਰ ਕੇਂਦਰੀ ਜੇਲ੍ਹ (Ferozepur Central Jail) ਇੱਕ ਵਾਰ ਫਿਰ ਸੁਰਖੀਆਂ ‘ਚ ਹੈ | ਪੈਰੋਲ ਤੋਂ ਬਾਅਦ ਜੇਲ੍ਹ ‘ਚ ਪਰਤੇ ਕੈਦੀ ਦੀ ਤਲਾਸ਼ੀ ਦੌਰਾਨ 37 ਸਿਮ ਕਾਰਡ ਅਤੇ ਹੋਰ ਸਮਾਨ ਬਰਾਮਦ ਹੋਇਆ ਹੈ |
ਕੇਂਦਰੀ ਜੇਲ੍ਹ ਪ੍ਰਸ਼ਾਸਨ ਨੇ ਪੈਰੋਲ ਤੋਂ ਵਾਪਸ ਆਏ ਇੱਕ ਕੈਦੀ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 114 ਗ੍ਰਾਮ ਚਿੱਟਾ ਪਾਊਡਰ, 45 ਨਸ਼ੀਲੀਆਂ ਗੋਲੀਆਂ, ਇੱਕ ਮੋਬਾਈਲ ਫ਼ੋਨ ਦਾ ਕੀਪੈਡ, 37 ਮੋਬਾਈਲ ਸਿਮ ਕਾਰਡ ਬਰਾਮਦ ਹੋਏ ਹਨ | ਪੁਲਿਸ ਨੇ ਕੈਦੀ ਹਰਦੇਵ ਸਿੰਘ ਖ਼ਿਲਾਫ ਥਾਣਾ ਸਿਟੀ ‘ਚ ਮਾਮਲਾ ਦਰਜ ਕਰ ਲਿਆ ਹੈ।