25 ਅਕਤੂਬਰ 2024: ਪੰਜਾਬ ਵਿੱਚ ਨਸ਼ਾ (drug) ਨੇ ਇੰਨੀ ਡੁੰਘਾਈ ਤੱਕ ਘਰ ਬਣਾ ਲਿਆ ਹੈ ਕਿ ਸ਼ਾਇਦ ਹੀ ਕੋਈ ਐਸਾ ਦਿਨ ਜਾਂਦਾ ਹੋਵੇ ਜਦੋਂ ਕਿਸੇ ਨੌਜਵਾਨ ਦੀ ਮੌਤ ਨਸ਼ੇ ਕਰਕੇ ਜਾਨ ਨਾ ਜਾਂਦੀ ਹੋਵੇ, ਦੱਸ ਦੇਈਏ ਕਿ ਫਿਰੋਜ਼ਪੁਰ (Ferozepur) ਦੇ ਪਿੰਡ ਪਿੰਡ ਸਾਧਾਂਵਾਲਾ’ਚ ਇਕ ਹੋਰ ਨੌਜਵਾਨ ਦੀ ਮੌਤ (youth died due) ਨਸ਼ੇ ਕਾਰਨ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਕ ਪਿੰਡ ਸਾਧਾਵਾਲਾ ਦਾ ਰਹਿਣ ਵਾਲਾ ਰਣਜੀਤ ਸਿੰਘ ਜੋ ਕਿ ਨਸ਼ਾ ਕਰਨ ਦਾ ਆਦੀ ਸੀ ਉਹ ਘਰੋਂ ਪੈਸੇ ਲੈਕੇ ਆਇਆ ਸੀ ਅਤੇ ਰਸਤੇ ਵਿੱਚ ਨਸ਼ਾ ਕਰਕੇ ਨਹਿਰ ਦੀ ਪਟੜੀ ਕੋਲੇ ਡਿੱਗ ਪਿਆ ਅਤੇ ਉੱਥੇ ਹੀ ਉਸਦੀ ਮੌਤ ਹੋ ਗਈ, ਆਸ ਪਾਸ ਕੰਮ ਕਰਦੇ ਹੋਏ ਲੋਕਾਂ ਨੇ ਜਦੋਂ ਉਸਨੂੰ ਦੇਖਿਆ ਤਾਂ ਫੋਟੋ ਖਿੱਚ ਕੇ ਨੌਜਵਾਨ ਦੀ ਗਰੁਪਾਂ ਵਿੱਚ ਪਾਈ ਗਈ ਤਾਂ ਕਿ ਉਸਦੀ ਪਹਿਚਾਣ ਹੋ ਸਕੇ ਤਾਂ ਉਸਦੀ ਫੋਟੋ ਪਰਿਵਾਰ ਤੱਕ ਪਹੁੰਚ ਸਕੇ, ਤਾਂ ਜਦ ਪਰਿਵਾਰ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਬੇਟਾ ਨਹਿਰ ਦੀ ਪਟੜੀ ਤੇ ਨਸ਼ੇ ਦੀ ਭੇਟ ਚੜ ਗਿਆ ਹੈ।
ਪਰਿਵਾਰ ਨੇ ਦੱਸਿਆ ਕਿ ਰਣਜੀਤ ਸਿੰਘ ਦੀ ਮੌਤ ਨਸ਼ੇ ਕਾਰਨ ਹੋਈ ਹੈ। ਜਿਸ ਦੀ ਇਤਲਾਹ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ ਅਤੇ ਪਰਿਵਾਰ ਦੇ ਬਿਆਨਾਂ ਤੇ ਨਸ਼ਾ ਵੇਚਣ ਵਾਲੇ ਤਿੰਨ ਲੋਕਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ ਅਤੇ ਆਰੋਪੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰਨ ਦੀ ਪੁਲਿਸ ਵੱਲੋਂ ਗੱਲ ਕਹੀ ਜਾ ਰਹੀ ਹੈ।