ਫ਼ਿਰੋਜ਼ਪੁਰ: 16 ਸਾਲਾ ਨੌਜਵਾਨ ਨੇ ਬਣਾਇਆ ਅਜਿਹਾ ਯੰਤਰ, ਚੋਰੀ ਦੀ ਵੀ ਦੇਵੇਗਾ ਜਾਣਕਾਰੀ

12 ਸਤੰਬਰ 2024: ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਦੇ ਰਹਿਣ ਵਾਲੇ 16 ਸਾਲਾ ਨੌਜਵਾਨ ਹਰਕੀਰਤ ਸਿੰਘ ਨੇ ਇੱਕ ਅਜਿਹਾ ਯੰਤਰ ਬਣਾਇਆ ਹੈ, ਜੋ ਦੱਸੇਗਾ ਕਿ ਵਾਹਨ ਦੀ ਟੈਂਕੀ ਵਿੱਚ ਕਿੰਨਾ ਤੇਲ ਅਤੇ ਡੀਜ਼ਲ ਪਾਇਆ ਗਿਆ ਹੈ ਅਤੇ ਇਹ ਯੰਤਰ ਤੁਹਾਨੂੰ ਚੋਰੀ ਬਾਰੇ ਵੀ ਜਾਣਕਾਰੀ ਦੇਵੇਗਾ, ਜਿਸ ਦੀ ਨੋਟੀਫਿਕੇਸ਼ਨ ਮੋਬਾਈਲ (notification mobile)  ‘ਤੇ ਆਵੇਗੀ, ਜਾਣਕਾਰੀ ਦਿੰਦਿਆਂ ਹਰਕੀਰਤ ਸਿੰਘ ਨੇ ਦੱਸਿਆ ਕਿ 2 ਸਾਲ ਪਹਿਲਾਂ ਜਦੋਂ ਉਸ ਨੂੰ ਗੱਡੀ ‘ਚ ਘੱਟ ਪੈਟਰੋਲ ਪਾਉਣ ਦਾ ਸ਼ੱਕ ਹੋਇਆ ਤਾਂ ਉਸ ਨੇ ਆਪਣੇ ਟੀਚਰ ਨੂੰ ਕਿਹਾ, ਜਿਸ ਤੋਂ ਬਾਅਦ ਉਸ ਨੇ ਇਹ ਪ੍ਰੋਜੈਕਟ ਬਣਾਉਣਾ ਸ਼ੁਰੂ ਕਰ ਦਿੱਤਾ।

ਹਰਕੀਰਤ ਸਿੰਘ ਨੇ ਦੱਸਿਆ ਕਿ ਇਹ ਪ੍ਰੋਜੈਕਟ 1 ਸਾਲ ਵਿੱਚ ਪੂਰਾ ਹੋਇਆ, ਹੁਣ ਇਸ ਦੀ ਚੋਣ ਹੋਣ ਤੋਂ ਬਾਅਦ, ਇਸ ਨੂੰ ਰਾਸ਼ਟਰੀ ਪੱਧਰ ‘ਤੇ ਇੰਸਪਾਇਰ ਮਾਣਕ ਪੁਰਸਕਾਰ ਪ੍ਰਦਰਸ਼ਨੀ ਵਿੱਚ ਪੇਸ਼ ਕੀਤਾ ਜਾਵੇਗਾ, ਤਾਂ ਇਹ ਅੱਗੇ ਵਧੇਗਾ ਹਰਕੀਰਤ ਸਿੰਘ ਨੇ ਕਿਹਾ ਕਿ ਇਹ ਕੋਡਿੰਗ ਦੁਆਰਾ ਵਿਕਸਿਤ ਕੀਤਾ ਗਿਆ ਹੈ|

ਹਰਕੀਰਤ ਸਿੰਘ ਦੇ ਅਧਿਆਪਕ ਉਮੇਸ਼ ਬਜਾਜ ਨੇ ਦੱਸਿਆ ਕਿ ਜ਼ਿਲ੍ਹੇ ਅਤੇ ਸੂਬੇ ਵਿੱਚ ਚੁਣੇ ਜਾਣ ਤੋਂ ਬਾਅਦ ਉਸ ਨੂੰ ਰਾਸ਼ਟਰੀ ਪੱਧਰ ’ਤੇ ਇੰਸਪਾਇਰ ਮਾਣਕ ਐਵਾਰਡ ਪ੍ਰਦਰਸ਼ਨੀ ਵਿੱਚ ਪੇਸ਼ ਕੀਤਾ ਜਾਵੇਗਾ।

 

                                                                                         (ਫ਼ਿਰੋਜ਼ਪੁਰ ਰਿਪੋਰਟਰ : ਪਰਮਜੀਤ ਸਿੱਖਾਣਾ ) 

Scroll to Top