ਮੋਹਾਲੀ, 12 ਜੁਲਾਈ 2024: ਮੋਹਾਲੀ (Mohali) ਸ਼ਹਿਰ ਕੁੜੇ ਦਾ ਸਹੀ ਪ੍ਰਬੰਧ ਨਾ ਹੋਣ ਕਰਕੇ ਆਮ ਜਨਤਾ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ | ਹੁਣ ਮੋਹਾਲੀ ਨਗਰ ਨਿਗਮ ਦੀਆਂ ਬੀਬੀ ਕੌਂਸਲਰਾਂ ਨੇ ਮੇਅਰ ਅਮਰਜੀਤ ਸਿੰਘ ਸਿੱਧੂ ਦੇ ਦਫਤਰ ਦਾ ਘਿਰਾਓ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਹੈ |
ਇਸ ਮੌਕੇ ਬੀਬੀ ਕੌਂਸਲਰਾਂ ਦਾ ਕਹਿਣਾ ਹੈ ਕਿ ਮੋਹਾਲੀ ਸ਼ਹਿਰ ‘ਚ ਸਫਾਈ ਦਾ ਬੁਰਾ ਹਾਲ ਹੈ | ਥਾਂ-ਥਾਂ ਦੇ ਕੁੜੇ ਦੇ ਢੇਰ ਨਜ਼ਰ ਆ ਰਹੇ ਹਨ | ਉਨ੍ਹਾਂ ਕਿਹਾ ਕਿ ਬਰਸਾਤ ਦਾ ਮੌਸਮ ਹੈ, ਉੱਥੇ ਹੀ ਮਟੌਰ ਪਿੰਡ ਦੇ ਲੋਕਾਂ ਦੇ ਘਰ ਨੇੜੇ ਕੁੜੇ ਦੇ ਢੇਰ ਲੱਗੇ ਹਨ, ਜਿਸ ਕਾਰਨ ਗੰਭੀਰ ਬਿਮਾਰੀਆਂ ਦਾ ਸੰਕਟ ਪੈਦਾ ਹੋ ਰਿਹਾ ਹੈ |
ਬੀਬੀ ਕੌਂਸਲਰਾਂ ਨੇ ਕਿਹਾ ਬੀ ਰੋਡ ‘ਤੇ ਦੋ ਮਹੀਨਿਆਂ ਤੋਂ ਸਫਾਈ ਦਾ ਬੁਰਾ ਹਾਲ ਹੈ | ਉਨ੍ਹਾਂ ਕਿਹਾ ਇਸ ਸਮੱਸਿਆ ਬਾਰੇ ਕਾਰਪੋਰੇਸ਼ਨ ਅਤੇ ਮੇਅਰ ਨੂੰ ਲੈਟਰ ਲਿਖ ਕੇ ਬੇਨਤੀ ਕਰ ਚੁੱਕੇ ਹਾਂ, ਪਰ ਕੋਈ ਸੁਣਵਾਈ ਨਹੀਂ ਹੋਈ | ਅਸੀਂ 10 ਦਿਨ ਪਹਿਲਾਂ ਅਲਟੀਮੇਟਮ ਦਿੱਤਾ ਸੀ ਕਿ ਜੇਕਰ ਇਸ ਸਮੱਸਿਆ ਦਾ ਹੱਲ ਨਹੀਂ ਹੋਇਆ ਤਾਂ ਮਜਬੂਰਨ ਧਰਨਾ ਦਿੱਤਾ ਜਾਵੇਗਾ |
ਉਨ੍ਹਾਂ ਕਿਹਾ ਕਿ ਵਿਭਾਗ ਨੂੰ ਕਿਹਾ ਗਿਆ ਸੀ ਸਾਰੇ ਸਫਾਈ ਕਰਮਚਾਰੀਆਂ ਉਨ੍ਹਾਂ ਨਾਲ ਰਾਵਤਾ ਕਾਇਮ ਕਰਨ ਅਤੇ ਆਪਣੀ ਹਾਜ਼ਰੀ ਲਗਾਉਣ, ਪਰ ਅਜਿਹਾ ਕੁਝ ਨਹੀਂ ਹੀ ਰਿਹਾ | ਉਨ੍ਹਾਂ ਕਿਹਾ 7 ਮਹੀਨੇ ਪਹਿਲਾਂ ਬੈਠਕ ‘ਚ ਸਾਰੇ ਐੱਮ.ਸੀ ਨੇ ਸ਼ਹਿਰ (Mohali) ਦੇ ਕੁੜੇ ਦੀ ਸਮੱਸਿਆ ਦਾ ਮੁੱਦਾ ਚੁੱਕਿਆ ਸੀ, ਪਰ ਇਸ ‘ਤੇ ਅਜੇ ਤੱਕ ਕੋਈ ਅਮਲ ਨਹੀਂ ਹੋਇਆ |