ਚੰਡੀਗੜ੍ਹ 16 ਜਨਵਰੀ 2023 : ਨੀਰੂ ਬਾਜਵਾ ਐਂਟਰਟੇਨਮੈਂਟ, U & I Films and VH Entertainment ਦੁਆਰਾ ਪੇਸ਼ ਕੀਤੀ ਗਈ ਫਿਲਮ ਦੇ ਟ੍ਰੇਲਰ ਅਤੇ ਪਹਿਲੇ ਟਰੈਕ, “ਕਲੀ ਜੋਟਾ” (Kali Jotta) , ਨੇ ਦਰਸ਼ਕਾਂ ਨੂੰ ਕਾਫ਼ੀ ਹਸਮੁੱਖ ਦਿੱਤਾ ਹੈ। ਸੰਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ, ਅਤੇ ਸੰਤੋਸ਼ ਸੁਭਾਸ਼ ਥੀਟੇ ਦੁਆਰਾ ਨਿਰਮਿਤ ਫਿਲਮ ਨੇ ਆਪਣੇ ਵਿਲੱਖਣ ਕਥਾਨਕ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਫਿਲਮ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੇ ਵਿਚਕਾਰ ਇੱਕ ਖੂਬਸੂਰਤ ਪ੍ਰੇਮ ਕਹਾਣੀ ਬਿਆਨ ਕਰਦੀ ਹੈ। ਫ਼ਿਲਮ ਵਿੱਚ ਵਾਮਿਕਾ ਗੱਬੀ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਫ਼ਿਲਮ ਨੂੰ ਇੱਕ ਨਵੀਂ ਦਿਸ਼ਾ ਦਵੇਗੀ।
ਫਿਲਮ ਨਿਰਮਾਤਾਵਾਂ ਵੱਲੋਂ ਅੱਜ ਰਿਲੀਜ਼ ਹੋਏ ਦੂਜੇ ਗੀਤ ”ਰੁਤਬਾ” ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰਨ ਤੋਂ ਬਾਅਦ ਦਰਸ਼ਕ ਇਸ ਫਿਲਮ ਨੂੰ ਸਿਨੇਮਾਘਰਾਂ ‘ਚ ਦੇਖਣ ਲਈ ਬੇਹੱਦ ਉਤਸੁਕ ਹਨ। ਸਤਿੰਦਰ ਸਰਤਾਜ ਦੁਆਰਾ ਲਿਖਿਆ-ਅਤੇ ਗਾਇਆ ਗੀਤ, ਸਾਰੇ ਸਰੋਤਿਆਂ ਦੇ ਮਨ ਅਤੇ ਰੂਹ ਨੂੰ ਸਕੂਨ ਦਿੰਦਾ ਹੈ। ਇਸ ਗੀਤ ਦੇ ਰਿਲੀਜ਼ ਹੁੰਦੇ ਸਾਰ ਹੀ ਦਰਸ਼ਕਾਂ ਦੀ ਇਸ ਫਿਲਮ ਨੂੰ ਦੇਖਣ ਦੀ ਉਤਸੁਕਤਾ ਹੋਰ ਵਧ ਗਈ ਹੈ। ਇਹ ਗੀਤ ਦੋਹਾਂ ਵਿਚਕਾਰ ਉਭਰਦੀ ਪ੍ਰੇਮ ਕਹਾਣੀ ਨੂੰ ਪ੍ਰਦਰਸ਼ਿਤ ਕਰਦਾ ਹੈ, ਜਿਸ ਵਿੱਚ ਬੋਲਾਂ ਰਾਹੀਂ ਭਾਵਨਾਵਾਂ ਨੂੰ ਡੂੰਘਾਈ ਨਾਲ ਦਰਸਾਇਆ ਗਿਆ ਹੈ।
ਪੰਜਾਬੀ ਗਾਇਕੀ ਦੇ ਸੁਰਾਂ ਦੇ ਬਾਦਸ਼ਾਹ ਸਤਿੰਦਰ ਸਰਤਾਜ “ਰੁਤਬਾ” ਗੀਤ ਦੇ ਰਾਹੀਂ ਦਰਸ਼ਕਾਂ ਉੱਪਰ ਪਿਆਰ ਦਾ ਜਾਦੂ ਚਲਾਉਣ ਲਈ ਬੇਹੱਦ ਖੁਸ਼ ਹਨ, “ਫਿਲਮ ਦੇ ਇਸ ਗੀਤ ਦੇ ਰਾਹੀਂ ਪ੍ਰੇਮੀ ਦੇ ਪਿਆਰ ਨੂੰ ਸ਼ਬਦਾਂ ਵਿੱਚ ਬਿਆਨ ਕਰਨ ਲਈ ਇਸ ਫਿਲਮ ਦੇ ਬੋਲ ਲਿਖੇ ਗਏ ਹਨ, ਮੈਨੂੰ ਖੁਸ਼ੀ ਹੈ ਕਿ ਮੈਨੂੰ ਇਸ ਗੀਤ ਨੂੰ ਗਾਉਣ ਦਾ ਮੌਕਾ ਮਿਲਿਆ। ਮੈਨੂੰ ਉਮੀਦ ਹੈ ਕਿ ਦਰਸ਼ਕ ਇਸ ਗੀਤ ਦੇ ਨਾਲ ਫਿਲਮ ਨੂੰ ਵੀ ਆਪਣਾ ਪੂਰਾ ਪਿਆਰ ਦੇਣਗੇ।” ਫਿਲਮ “ਕਲੀ ਜੋਟਾ” (Kali Jotta) 3 ਫਰਵਰੀ 2023 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ