ਮਥੁਰਾ, 16 ਦਸੰਬਰ 2025: Mathura Accident News: ਧੁੰਦ ਕਾਰਨ ਮਥੁਰਾ ਦੇ ਯਮੁਨਾ ਐਕਸਪ੍ਰੈਸਵੇਅ ‘ਤੇ ਕਰੀਬ ਅੱਠ ਬੱਸਾਂ ਅਤੇ ਤਿੰਨ ਕਾਰਾਂ ਦੀ ਆਪਸ ‘ਚ ਭਿਆਨਕ ਟੱਕਰ ਹੋਣ ਕਰਕੇ ਵੱਡਾ ਹਾਦਸਾ ਵਾਪਰਿਆ ਹੈ | ਟੱਕਰ ਹੋਣ ਤੋਂ ਤੁਰੰਤ ਬਾਅਦ ਵਾਹਨਾਂ ਨੂੰ ਅੱਗ ਲੱਗ ਗਈ। ਹਾਦਸੇ ‘ਚ 13 ਜਣਿਆਂ ਦੀ ਮੌਤ ਦੀ ਖ਼ਬਰ ਹੈ, ਜਿਸਦੇ ‘ਚ ਇਕ ਭਾਜਪਾ ਆਗੂ ਵੀ ਸ਼ਾਮਲ ਹੈ |
ਇਸਦੇ ਨਾਲ ਹੀ 66 ਹੋਰ ਜ਼ਖਮੀ ਹੋ ਗਏ। ਬੱਸਾਂ ‘ਚੋਂ ਕੱਟੇ ਹੋਏ ਸਰੀਰ ਦੇ ਅੰਗ ਮਿਲੇ ਹਨ, ਇਸ ਲਈ ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ। ਪੁਲਿਸ ਨੇ ਇਨ੍ਹਾਂ ਅਵਸ਼ੇਸ਼ਾਂ ਨੂੰ 17 ਪੋਲੀਥੀਨ ਬੈਗਾਂ ‘ਚ ਇਕੱਠਾ ਕੀਤਾ ਹੈ ਅਤੇ ਹੁਣ ਡੀਐਨਏ ਟੈਸਟਿੰਗ ਰਾਹੀਂ ਪਛਾਣਿਆ ਜਾਵੇਗਾ।
ਦਰਅਸਲ, ਐਕਸਪ੍ਰੈਸਵੇਅ ‘ਤੇ ਸੰਘਣੀ ਧੁੰਦ ਸੀ। ਮਾਇਲਸਟੋਨ 127 ‘ਤੇ ਸਲੀਪਰ ਬੱਸ ਅੱਗੇ ਅਚਾਨਕ ਧੁੰਦ ਛਾ ਗਈ। ਡਰਾਈਵਰ ਨੇ ਬ੍ਰੇਕ ਲਗਾਈ ਅਤੇ ਹੌਲੀ ਕਰ ਦਿੱਤੀ। ਪਿੱਛੇ ਆ ਰਹੀਆਂ ਛੇ ਬੱਸਾਂ ਅਤੇ ਚਾਰ ਕਾਰਾਂ ਆਪਸ ‘ਚ ਟਕਰਾ ਗਈਆਂ। ਟੱਕਰ ਕਾਰਨ ਏਸੀ ਬੱਸ ਨੂੰ ਅੱਗ ਲੱਗ ਗਈ। ਲੋਕਾਂ ਨੂੰ ਬਚਣ ਦਾ ਮੌਕਾ ਵੀ ਨਹੀਂ ਮਿਲਿਆ। ਟੱਕਰ ਤੋਂ ਬਾਅਦ ਇੱਕ ਰਾਹਗੀਰ ਨੇ ਪੁਲਿਸ ਨੂੰ ਫ਼ੋਨ ਕੀਤਾ ਅਤੇ ਉਨ੍ਹਾਂ ਨੂੰ ਸੂਚਿਤ ਕੀਤਾ। ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਨੇੜਲੇ ਨਿਵਾਸੀ ਮੌਕੇ ‘ਤੇ ਪਹੁੰਚ ਗਏ।
ਕਰੀਬ ਨੌਂ ਥਾਣਿਆਂ ਦੀ ਪੁਲਿਸ ਦੇ ਨਾਲ 50 ਪੁਲਿਸ, ਫਾਇਰ ਬ੍ਰਿਗੇਡ ਅਤੇ ਐਸਡੀਆਰਐਫ ਦੇ ਜਵਾਨਾਂ ਨੇ ਛੇ ਘੰਟਿਆਂ ‘ਚ ਬਚਾਅ ਕਾਰਜ ਪੂਰਾ ਕੀਤਾ। ਹਾਦਸੇ ਕਾਰਨ ਐਕਸਪ੍ਰੈਸਵੇਅ ‘ਤੇ ਤਿੰਨ ਕਿਲੋਮੀਟਰ ਟ੍ਰੈਫਿਕ ਜਾਮ ਹੋ ਗਿਆ। ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ ਹਨ। ਏਡੀਐਮ ਪ੍ਰਸ਼ਾਸਨ, ਅਮਰੇਸ਼, ਜਾਂਚ ਦੀ ਅਗਵਾਈ ਕਰਨਗੇ।
ਜ਼ਖਮੀਆਂ ਨੂੰ 20 ਐਂਬੂਲੈਂਸਾਂ ‘ਚ ਮਥੁਰਾ ਜ਼ਿਲ੍ਹਾ ਹਸਪਤਾਲ ਅਤੇ ਵਰਿੰਦਾਵਨ ਸੰਯੁਕਤ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਗੰਭੀਰ ਜ਼ਖਮੀਆਂ ਨੂੰ ਆਗਰਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਬੱਸਾਂ ‘ਚੋਂ ਲਾਸ਼ਾਂ ਕੱਢਣ ‘ਚ ਕਾਮਯਾਬੀ ਹਾਸਲ ਕੀਤੀ। ਇਸ ਦੌਰਾਨ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ।
Read More: Road Accident: ਦੋ ਕਾਰਾਂ ਦੀ ਆਹਮੋ-ਸਾਹਮਣੇ ਭਿਆਨਕ ਟੱਕਰ, ਅੱ.ਗ ਲੱਗਣ ਨਾਲ 5 ਜਣੇ ਜ਼ਿੰਦਾ ਸ.ੜੇ




