ਫ਼ਾਜ਼ਿਲਕਾ ਦੀ ਆਬੋ ਹਵਾ ਹੋਈ ਖਰਾਬ, ਸਾਹ ਲੈਣਾ ਹੋਇਆ ਔਖਾ, ਹਸਪਤਾਲ ਚ ਵੱਧ ਰਹੇ ਮਰੀਜ਼

9 ਨਵੰਬਰ 2024: ਫਾਜ਼ਿਲਕਾ (Fazilka) ਦੀ ਆਬੋ ਹਵਾ ਖਰਾਬ ਹੋ ਗਈ ਹੈ। ਹਾਈਵੇ, ਬਾਜ਼ਾਰ, ਗਲੀਆਂ, ਹਸਪਤਾਲ ਅਤੇ ਚੌਂਕ ਚੌਰਾਹੇ ਹਰ ਜਗ੍ਹਾ ਪ੍ਰਦੂਸ਼ਣ (pollution) ਨੇ ਆਪਣਾ ਘੇਰਾ ਪਾ ਲਿਆ ਹੈ l ਫਾਜ਼ਿਲਕਾ ਦੇ ਵਿੱਚ ਲਗਾਤਾਰ ਏਅਰ ਕੁਆਲਿਟੀ ਇੰਡੈਕਸ ਮਾੜਾ ਹੁੰਦਾ ਜਾ ਰਿਹਾ ਹੈ l ਜਿਸ ਦੇ ਕਾਰਨ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਰਹੀਆਂ ਨੇ l ਲੋਕ ਕਹਿੰਦੇ ਨੇ ਕਿ ਅੱਖਾਂ ਚ ਜਲਣ ਹੋ ਰਹੀ ਹੈ, ਗਲੇ ਚ ਖਰਾਸ਼ ਹੈ ਤੇ ਸਾਹ ਲੈਣਾ ਵੀ ਔਖਾ ਹੋ ਗਿਆ ਹੈ l ਲੋਕਾਂ ਦਾ ਕਹਿਣਾ ਹੈ ਕਿ ਹਵਾ ਵਿਚ ਪ੍ਰਦੂਸ਼ਣ ਇਸ ਕਦਰ ਵੱਧ ਗਿਆ ਹੈ l ਕਿ ਘਰ ਤੋਂ ਬਾਹਰ ਨਿਕਲਣ ਲਈ ਸੋਚਣਾ ਪੈਂਦਾ ਹੈ l ਓਹਨਾ ਪ੍ਰਸ਼ਾਸਨ ਤੇ ਸਰਕਾਰ ਤੋਂ ਇਸ ਸਮੱਸਿਆ ਦੇ ਹੱਲ ਕਿ ਮੰਗ ਕੀਤੀ ਹੈ l ਲੋਕਾਂ ਦਾ ਕਹਿਣਾ ਹੈ ਕਿ ਜੇਕਰ ਹਾਲਾਤ ਇੰਜ ਹੀ ਰਹੇ ਤਾਂ ਇਹ ਪ੍ਰਦੂਸ਼ਿਤ ਹਵਾ ਜਾਨਲੇਵਾ ਵੀ ਸਾਬਿਤ ਹੋ ਸਕਦੀ ਹੈ |

ਇਹਨਾਂ ਹੀ ਨਹੀਂ ਬਿਮਾਰ ਹੋਏ ਲੋਕ ਜਦੋਂ ਹਸਪਤਾਲ ਪਹੁੰਚਦੇ ਨੇ ਤਾਂ ਅੱਗੋਂ ਸਰਕਾਰੀ ਹਸਪਤਾਲ ਦਾ ਸਟਾਫ ਵੀ ਇਸੇ ਸਮੱਸਿਆ ਨਾਲ ਜੂਝ ਰਿਹਾ ਹੈ l ਸਰਕਾਰੀ ਹਸਪਤਾਲ ਦੇ ਡਾਕਟਰ ਦੱਸਦੇ ਨੇ ਕਿ ਰੋਜਾਨਾ ਪ੍ਰਦੂਸ਼ਣ ਕਾਰਨ ਪ੍ਰਭਾਵਿਤ ਲੋਕਾਂ ਦਾ ਆਂਕੜਾ ਵੱਧਦਾ ਜਾ ਰਿਹਾ ਹੈ l ਲੋਕਾਂ ਨੂੰ ਸਾਹ ਲੈਣ ਦੇ ਵਿੱਚ ਬਹੁਤ ਦਿੱਕਤ ਆ ਰਹੀ ਹੈ ਅਜਿਹੇ ਮਰੀਜ਼ ਉਹਨਾਂ ਕੋਲ ਲਗਾਤਾਰ ਆ ਰਹੇ|

Scroll to Top