June 28, 2024 12:37 pm
National Road Safety

ਫਾਜ਼ਿਲਕਾ: ਕੌਮੀ ਸੜਕ ਸੁਰੱਖਿਆ ਮਹੀਨਾ ਮੁਹਿੰਮ ਤਹਿਤ ਸਕੂਲਾਂ ‘ਚ ਸੈਮੀਨਾਰ ਕਰਵਾਏ

ਫਾਜ਼ਿਲਕਾ, 8 ਫਰਵਰੀ 2024: ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸਾ-ਨਿਰਦੇਸ਼ਾਂ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿਚ ਕੌਮੀ ਸੜਕ ਸੁਰੱਖਿਆ ਮਹੀਨਾ (National Road Safety Month) ਮਨਾਇਆ ਜਾ ਰਿਹਾ ਹੈ । ਇਸੇ ਲੜੀ ਵਿਚ ਸਰਕਾਰੀ ਹਾਈ ਸਕੂਲ ਓਡੀਆਂ ਵਿਖੇ ਰੋਡ ਸੇਫਟੀ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ।

ਜਾਣਕਾਰੀ ਦਿੰਦਿਆਂ ਸਕੂਲ ਮੁੱਖ ਅਧਿਆਪਕ ਸੰਦੀਪ ਸਚਦੇਵਾ ਨੇ ਦਸਿਆ ਕਿ ਇਸ ਸੈਮੀਨਾਰ ਵਿਚ ਫਾਜਿਲਕਾ ਟਰੈਫਿਕ ਪੁਲਿਸ ਮੁੱਖੀ ਬਲਜੀਤ ਸਿੰਘ ਅਤੇ ਰਿਟਾਇਰਡ ਏ ਐਸ.ਅਈ ਜੰਗੀਰ ਸਿੰਘ ਨੇ ਉਚੇਚੇ ਤੋਰ ਤੇ ਪਹੁੰਚ ਕੇ ਟ੍ਰੈਫਿਕ ਨਿਯਮਾਂ ਅਤੇ ਰੋਡ ਸੇਫਟੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿ ਸਾਨੂੰ ਹਮੇਸ਼ਾ ਸੜਕ ਦੇ ਖੱਬੇ ਹੱਥ ਚਲਣਾ ਚਾਹੀਦਾ ਹੈ ਅਤੇ ਸੜਕੀ ਆਵਜਾਈ ਦੇ ਨਿਯਮਾਂ ਦਾ ਪਾਲਨ ਕਰਨਾ ਚਾਹੀਦਾ ਹੈ । ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੈਟ ਦੀ ਵਰਤੋ ਅਤੇ ਚਾਰ ਪਹਿਆ ਵਾਹਨ ਚਲਾਉਂਦੇ ਸਮੇਂ ਸੀਟ ਬੈਲਟ ਦੀ ਵਰਤੋਂ ਕਾਰਨੀ ਚਾਹੀਦੀ ਹੈ।

ਵਹੀਕਲ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋ ਨਹੀ ਕਰਨੀ ਚਾਹੀਦੀ। ਉਨ੍ਹਾਂ ਨੇ ਜਿਥੇ ਵਖ-ਵੱਖ ਨਿਯਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਉਥੇ ਉਨ੍ਹਾਂ ਨਿਯਮਾਂ ਨੂੰ ਤੋੜਨ ਨਾਲ ਹੁੰਦੇ ਜੁਰਮਾਨਿਆਂ ਤੇ ਸਜਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿਣ ਸਬੰਧੀ ਵੀ ਵਿਦਿਆਰਥੀਆ ਨੂੰ ਜਾਣੂੰ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਨਸ਼ਾ ਕਰਨ ਨਾਲ ਸਾਡਾ ਸਰੀਰਕ ਅਤੇ ਮਾਨਸਿਕ ਨੁਕਸਾਨ ਹੁੰਦਾ ਹੈ। ਅੰਤ ਵਿਚ ਸਕੂਲ ਮੁਖ ਅਧਿਆਪਕ ਸੰਦੀਪ ਸਚਦੇਵਾਂ ਦੁਆਰਾ ਧੰਨਵਾਦ ਕੀਤਾ ਗਿਆ ਅਤੇ ਆਏ ਹੋਏ ਮਹਿਮਾਨਾ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

ਪ੍ਰਿੰਸੀਪਲ ਬ੍ਰਿਜਲਾਲ ਦੀ ਰਹਿਣਨੁਮਾਈ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਮਰਪੁਰਾ ਵਿਖੇ ਰੋਡ ਸੇਫਟੀ ਮਹੀਨਾ ( (National Road Safety Month) ਮਨਾਇਆ ਗਿਆ ਜਿਸ ਵਿੱਚ ਨੋਡਲ ਇੰਚਾਰਜ ਵਿਜੈ ਸਿੰਘ ਸਿੱਧੂ ਦੁਆਰਾ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੂੰ ਟ੍ਰੈਫ਼ਿਕ ਨਿਯਮਾਂ ਅਤੇ ਸੰਕੇਤਾਂ ਬਾਰੇ ਜਾਗਰੂਕ ਕੀਤਾ ਗਿਆ। ਬਾਅਦ ਵਿੱਚ ਭਾਸ਼ਣ ਪ੍ਰਤੀਯੋਗਿਤਾ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਅਤੇ ਇਨ੍ਹਾਂ ਪੋਸਟਰਾਂ ਗਹੀਂ ਪਿੰਡ ਅਮਰਪੁਰਾ ਵਿਖੇ ਰੈਲੀ ਕੱਢੀ ਗਈ । ਜਿਸ ਵਿੱਚ ਵਿਦਿਆਰਥੀਆਂ ਦੇ ਨਾਲ ਹਿੰਦੀ ਅਧਿਆਪਕ ਰਤਨ ਲਾਲ ਅਤੇ ਪਲੰਬਿੰਗ ਤੇ ਆਈ.ਟੀ. ਵਿੰਗ ਦੇ ਅਧਿਆਪਕ ਜੋਗਿੰਦਰਪਾਲ ਅਤੇ ਅਸ਼ੀਸ਼ ਕੁਮਾਰ ਦਾ ਵੀ ਸਹਿਯੋਗ ਰਿਹਾ।