ਫਾਜ਼ਿਲਕਾ 13 ਫਰਵਰੀ 2024: ਪੰਜਾਬ ਸਰਕਾਰ ਵੱਲੋਂ ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ ਲਗਾਏ ਜਾ ਰਹੇ ਲੋਕ ਸੁਵਿਧਾ ਕੈਂਪਾਂ ਤਹਿਤ 14 ਅਤੇ 15 ਫਰਵਰੀ ਨੂੰ ਲੱਗਣ ਵਾਲੇ ਕੈਂਪਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦੱਸਿਆ ਕਿ ਉਪ ਮੰਡਲ ਫਾਜ਼ਿਲਕਾ (Fazilka) ਵਿੱਚ 14 ਫਰਵਰੀ ਨੂੰ ਸਵੇਰੇ 10 ਵਜੇ ਪਿੰਡ ਆਲਮ ਸ਼ਾਹ ਵਿਖੇ ਅਤੇ ਅਸਫ ਵਾਲਾ ਵਿਖੇ ਕੈਂਪ ਲੱਗੇਗਾ। ਇਸੇ ਦਿਨ ਬਾਅਦ ਦੁਪਹਿਰ 2 ਵਜੇ ਮੁੰਬੇ ਕੇ ਅਤੇ ਪੱਕਾ ਚਿਸਤੀ ਵਿਖੇ ਕੈਂਪ ਲੱਗੇਗਾ। 15 ਫਰਵਰੀ ਨੂੰ ਫਾਜ਼ਿਲਕਾ ਉਪਮੰਡਲ ਦੇ ਪਿੰਡ ਚੂਹੜੀਵਾਲਾ ਚਿਸ਼ਤੀ ਵਿੱਚ ਅਤੇ ਸੁਰੇਸ਼ ਵਾਲਾ ਵਿੱਚ ਸਵੇਰੇ 10 ਵਜੇ ਅਤੇ ਮੰਡੀ ਹਜੂਰ ਸਿੰਘ ਅਤੇ ਕੇਰੀਆ ਵਿੱਚ ਬਾਅਦ ਦੁਪਹਿਰ 2 ਵਜੇ ਲੋਕ ਸੁਵਿਧਾ ਕੈਂਪ ਲੱਗੇਗਾ।
ਜਲਾਲਾਬਾਦ ਉਪ ਮੰਡਲ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ (Fazilka) ਨੇ ਦੱਸਿਆ ਕਿ 14 ਫਰਵਰੀ ਨੂੰ ਸਵੇਰੇ 10 ਵਜੇ ਪਿੰਡ ਚੱਕ ਲਮੋਚੜ (ਮੁਰਕ ਵਾਲਾ ) ਅਤੇ ਪਿੰਡ ਚੱਕ ਜੰਡਵਾਲਾ (ਮੌਲਵੀ ਵਾਲਾ) ਵਿਖੇ ਕੈਂਪ ਲੱਗੇਗਾ ਅਤੇ ਬਾਅਦ ਦੁਪਹਿਰ 2 ਵਜੇ ਚੱਕ ਸੌਤਰੀਆਂ ਉਰਫ ਬਾਂਡੀ ਵਾਲਾ ਅਤੇ ਮੰਡੀ ਅਮੀਨਗੰਜ ਉਰਫ ਰੋੜਾਂ ਵਾਲੀ ਵਿਖੇ ਕੈਂਪ ਲੱਗੇਗਾ। 15 ਫਰਵਰੀ ਨੂੰ ਸਵੇਰੇ 10 ਵਜੇ ਚੱਕ ਮੰਨੇ ਵਾਲਾ ਅਤੇ ਨਗਰ ਕੌਂਸਲ ਜਲਾਲਾਬਾਦ (ਵਾਰਡ ਨੰਬਰ 1 ਤੋਂ 3) ਵਿਖੇ ਅਤੇ ਬਾਅਦ ਦੁਪਹਿਰ 2 ਵਜੇ ਚੱਕ ਦੁਮਾਲ ਅਤੇ ਨਗਰ ਕੌਂਸਲ ਜਲਾਲਾਬਾਦ ਵਿਖੇ (ਵਾਰਡ ਨੰਬਰ ਚਾਰ ਤੋਂ ਸੱਤ ਤੱਕ) ਦੇ ਲੋਕਾਂ ਲਈ ਕੈਂਪ ਲੱਗੇਗਾ।
ਉਪ ਮੰਡਲ ਅਬੋਹਰ ਵਿੱਚ 14 ਫਰਵਰੀ ਨੂੰ ਸਵੇਰੇ 10 ਵਜੇ ਰਾਮਗੜ੍ਹ ਅਤੇ ਗੋਬਿੰਦਗੜ੍ਹ ਵਿਖੇ ਅਤੇ ਬਾਅਦ ਦੁਪਹਿਰ 2 ਵਜੇ ਕੁੰਡਲ ਅਤੇ ਮਲੂਕਪੁਰਾ ਵਿੱਚ ਤੇ 15 ਫਰਵਰੀ ਨੂੰ ਸਵੇਰੇ 10 ਵਜੇ ਢਾਬਾਂ ਕੋਕਰੀਆਂ ਅਤੇ ਸਰਦਾਰਪੁਰਾ ਵਿੱਚ ਅਤੇ ਬਾਅਦ ਦੁਪਹਿਰ 2 ਵਜੇ ਧਾਰਾਂਗ ਵਾਲਾ ਅਤੇ ਰੁਕਣਪੁਰਾ ਖੂਈ ਖੇੜਾ ਵਿੱਚ ਲੋਕ ਸੁਵਿਧਾ ਕੈਂਪ ਲੱਗੇਗਾ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਹੈ।