Fazilka road accident : ਟਰੈਕਟਰ ਨੇ ਬਾਈਕ ਨੂੰ ਮਾਰੀ ਟੱਕਰ, ਬਾਈਕ ਸਵਾਰ ਨੂੰ 30 ਫੁੱਟ ਤੱਕ ਘਸੀਟਿਆ

6 ਦਸੰਬਰ 2024: ਫਾਜ਼ਿਲਕਾ ਦੇ ਸਰਕਾਰੀ ਹਸਪਤਾਲ (government hospital) ਦੇ ਬਾਹਰ ਇੱਕ ਸੜਕ ਹਾਦਸਾ(road accident) ਵਾਪਰਿਆ ਹੈ, ਜਿਸ ਦੌਰਾਨ ਟਰੈਕਟਰ ਟਰਾਲੀ ਚਾਲਕ ਨੇ ਬਾਈਕ ਸਵਾਰਾਂ ਨੂੰ ਟੱਕਰ ਮਾਰ ਦਿੱਤੀ, ਜਿਸ ਦੌਰਾਨ ਤਿੰਨ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ (government hospital) ‘ਚ ਦਾਖਲ ਕਰਵਾਇਆ ਗਿਆ| ਉਥੇ ਹੀ ਸਥਾਨਕ ਲੋਕਾਂ ਨੇ ਟਰੈਕਟਰ ਚਾਲਕ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ।

ਜਾਣਕਾਰੀ ਦਿੰਦੇ ਹੋਏ ਜ਼ਖਮੀ ਵਿਅਕਤੀ ਦੇ ਭਰਾ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ‘ਚ ਭਰਜਾਈ ਨੇ ਇਕ ਬੱਚੇ ਨੂੰ ਜਨਮ ਦਿੱਤਾ ਹੈ, ਜੋ ਕਿ ਸਰਕਾਰੀ ਹਸਪਤਾਲ ‘ਚ ਦਾਖਲ ਹੈ, ਜਿਹਨਾਂ ਨੂੰ ਖਾਣਾ ਦੇ ਕੇ ਉਸ ਦੇ ਭਰਾ ਭਰਜਾਈ ਤੇ ਭਤੀਜਾ ਬਾਈਕ ‘ਤੇ ਵਾਪਸ ਘਰ ਨੂੰ ਆ ਰਹੇ ਸਨ, ਜਿਸ ਦੌਰਾਨ ਓਹਨਾ ਨਾਲ ਇਹ ਹਾਦਸਾ ਵਾਪਰ ਗਿਆ|

ਉਥੇ ਹੀ ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਟਰੈਕਟਰ ਟਰਾਲੀ ਚਾਲਕ ਨਸ਼ੇ ਦੀ ਹਾਲਤ ਦੇ ਵਿੱਚ ਸੀ, ਜਿਸ ਨੇ ਨਾ ਸਿਰਫ ਬਾਈਕ ਨੂੰ ਟੱਕਰ ਮਾਰੀ, ਸਗੋਂ ਬਾਈਕ ਸਵਾਰਾਂ ਨੂੰ ਆਪਣੇ ਨਾਲ ਕਈ ਦੂਰੀ ਤੱਕ ਘਸੀਟਦਾ ਹੋਯੀ ਲੈ ਗਿਆ, ਉਥੇ ਹੀ ਮੌਕੇ ਤੇ ਪੁਲਿਸ ਨੂੰ ਬੁਲਾਇਆਂ ਗਿਆ, ਪੁਲਿਸ ਅਧਿਕਾਰੀ ਗੁਰਦੀਪ ਸਿੰਘ ਨੇ ਕਿਹਾ ਕਿ ਦੋਸ਼ੀ ਨੂੰ ਮੌਕੇ ‘ਤੇ ਕਾਬੂ ਕਰ ਲਿਆ ਗਿਆ ਹੈ, ਜਿਸਨੂੰ ਹੁਣ ਥਾਣੇ ਲਿਜਾਇਆ ਜਾ ਰਿਹਾ ਹੈ, ਜਿਸ ਦੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

read more: Road Accident: ਟਰੈਕਟਰ-ਟਰਾਲੀ ਦੀ ਭਿਆਨਕ ਟੱਕਰ, 10 ਜਣਿਆ ਦੀ ਗਈ ਜਾਨ

Scroll to Top